ਹੇਜ਼ਲ ਕੀਚ ਦੇ ਪਰਿਵਾਰ ਦੀਆਂ ਤਸਵੀਰਾਂ
ਯੁਵਰਾਜ ਸਿੰਘ ਨੇ ਪਹਿਲਾਂ ਵਿਸ਼ਵ ਕਪ 'ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਕੈਂਸਰ ਵਰਗੀ ਬਿਮਾਰੀ ਨੂੰ ਮਾਤ ਦਿੱਤੀ। ਇਹ ਸਭ ਕਰਨ ਤੋਂ ਬਾਅਦ ਦੇਸ਼ ਦੇ ਹੀਰੋ ਨੇ ਹੇਜ਼ਲ ਕੀਚ ਦਾ ਦਿਲ ਵੀ ਜਿੱਤਿਆ।
ਖਬਰਾਂ ਹਨ ਕਿ ਯੁਵਰਾਜ ਸਿੰਘ ਦੇ ਵਿਆਹ 'ਤੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ। ਪੰਜਾਬ ਦੇ ਪੁੱਤਰ ਦੇ ਵਿਆਹ 'ਚ ਪੰਜਾਬੀ ਰਸਮਾਂ ਵੇਖਣ ਨੂੰ ਮਿਲਣਗੀਆਂ। ਹਾਲਾਂਕਿ ਹੇਜ਼ਲ ਦੀ ਮਾਂ ਯੂ.ਪੀ. ਤੋਂ ਹੈ ਇਸਲਈ ਉਨ੍ਹਾਂ ਦੀ ਪਸੰਦ-ਨਾਪਸੰਦ ਦਾ ਵੀ ਪੂਰਾ ਖਿਆਲ ਰਖਿਆ ਜਾਵੇਗਾ।
ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਯੁਵਰਾਜ ਸਿੰਘ ਦਾ ਵਿਆਹ ਚੰਡੀਗੜ੍ਹ 'ਚ ਅਤੇ ਫਿਰ ਰਿਸੈਪਸ਼ਨ ਦਿਸੰਬਰ ਦੇ ਪਹਿਲੇ ਹਫਤੇ 'ਚ ਹੋ ਸਕਦੀ ਹੈ। ਹਾਲਾਂਕਿ ਖਬਰਾਂ ਇਹ ਵੀ ਹਨ ਕਿ ਯੁਵਰਾਜ ਸਿੰਘ ਵਿਆਹ ਬਾਰੇ ਜਲਦੀ ਹੀ ਖੁਦ ਐਲਾਨ ਕਰ ਸਕਦੇ ਹਨ।
ਟੀਨਾ ਕੀਚ - ਹੇਜ਼ਲ
ਹੇਜ਼ਲ, ਭੈਣ ਟੀਨਾ ਕੀਚ, ਬੇਟੀ ਅਤੇ ਮਾਂ ਦੇ ਨਾਲ
ਟੀਨਾ ਕੀਚ ਇੱਕ ਫੁਟਬਾਲ ਮੈਚ ਦੌਰਾਨ
ਟੀਨਾ ਕੀਚ ਬ੍ਰਿਟੇਨ 'ਚ ਜੌਬ ਕਰਦੀ ਹੈ
ਹੇਜ਼ਲ ਕੀਚ ਦੀ ਭਾਣਜੀ
ਹੇਜ਼ਲ, ਭੈਣ ਟੀਨਾ ਕੀਚ, ਬੇਟੀ ਅਤੇ ਮਾਂ ਦੇ ਨਾਲ
ਹੇਜ਼ਲ ਦੀ ਭੈਣ ਟੀਨਾ ਕੀਚ, ਬੇਟੀ ਅਤੇ ਮਾਂ ਦੇ ਨਾਲ
ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ 30 ਨਵੰਬਰ ਨੂੰ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਯੁਵੀ-ਹੇਜ਼ਲ ਦੇ ਵਿਆਹ ਦੀ ਤਰੀਕ ਨੂੰ ਲੈਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਪਰ ਖਬਰਾਂ ਹਨ ਕਿ ਯੁਵਰਾਜ ਸਿੰਘ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੈ। ਕੁਝ ਵੈਬਸਾਈਟਸ 'ਤੇ ਛਪੀਆਂ ਖਬਰਾਂ ਅਨੁਸਾਰ ਯੁਵਰਾਜ ਸਿੰਘ 30 ਨਵੰਬਰ ਨੂੰ ਵਿਆਹ ਕਰਵਾ ਰਹੇ ਹਨ। ਕੁਝ ਦਿਨ ਪਹਿਲਾਂ ਵੀ ਅਜਿਹੀਆਂ ਖਬਰਾਂ ਆਈਆਂ ਸਨ ਕਿ ਯੁਵੀ ਦੀ ਮਾਂ ਸ਼ਬਨਮ ਸਿੰਘ ਨੇ ਵਿਆਹ ਦੀਆਂ ਅਫਵਾਹਾਂ 'ਤੇ ਫੁਲਸਟਾਪ ਲਗਾ ਦਿੱਤਾ ਹੈ। ਪਰ ਉਸ ਵੇਲੇ ਖਬਰਾਂ ਸਨ ਕਿ ਯੁਵੀ ਦਾ ਵਿਆਹ ਦਿਸੰਬਰ 'ਚ ਹੋਵੇਗਾ।
ਮਾਂ ਅਤੇ ਭਾਣਜੀ ਨਾਲ ਹੇਜ਼ਲ ਕੀਚ
ਮਾਂ, ਭੈਣ ਅਤੇ ਭਾਣਜੀ ਸਮੇਤ ਪਰਿਵਾਰ ਨਾਲ ਹੇਜ਼ਲ ਕੀਚ
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਸਗਾਈ ਬੀਤੇ ਸਾਲ ਨਵੰਬਰ 'ਚ ਹੋਈ ਸੀ। ਪਰ ਵਿਆਹ ਕਦ ਹੋਣਾ ਹੈ ਇਸਦਾ ਖੁਲਾਸਾ ਦੋਨਾ ਨੇ ਅਜੇ ਤਕ ਨਹੀਂ ਕੀਤਾ ਸੀ। ਪਰ ਹੁਣ ਵਿਆਹ ਦੀ ਤਰੀਕ ਬਾਰੇ ਇਨ੍ਹਾਂ ਦੇ ਬਿਆਨ ਆਉਣ ਲੱਗੇ ਹਨ।
ਸਾਲ 2011 ਦੇ ਵਿਸ਼ਵ ਕਪ ਦੇ ਹੀਰੋ ਯੁਵਰਾਜ ਸਿੰਘ ਨੇ ਰੋਮਾਂਚਕ ਅੰਦਾਜ਼ 'ਚ ਹੇਜ਼ਲ ਕੀਚ ਨੂੰ ਪਰਪੋਜ਼ ਕੀਤਾ ਸੀ ਜਿਸਨੂੰ ਹੇਜ਼ਲ ਨੇ ਮਨਜੂਰ ਕਰ ਲਿਆ ਸੀ।
ਇਸੇ ਦੌਰਾਨ ਹੁਣ ਹੇਜ਼ਲ ਕੀਚ ਦੇ ਪਰਿਵਾਰ ਦੀਆਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਵੈਬਸਾਈਟਸ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਯੁਵੀ ਦੇ ਫੈਨਸ ਯੁਵੀ ਦੀ ਹੋਣ ਵਾਲੀ ਧਰਮਪਤਨੀ ਦੇ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਸਨ ਅਤੇ ਅਜਿਹੇ 'ਚ ਹੇਜ਼ਲ ਦੇ ਪਰਿਵਾਰ ਦੀਆਂ ਤਸਵੀਰਾਂ ਨੂੰ ਖੂਬ ਸਰਚ ਕੀਤਾ ਜਾ ਰਿਹਾ ਹੈ। ਯੁਵੀ ਅਤੇ ਹੇਜ਼ਲ ਦੀ ਜੋੜੀ ਪਿਛਲੇ ਕੁਝ ਸਮੇਂ ਤੋਂ ਵਿਆਹ ਦੀ ਤਰੀਕ ਨੂੰ ਲੈਕੇ ਵੀ ਸੁਰਖੀਆਂ 'ਚ ਰਹੀ ਹੈ।
ਯੁਵਰਾਜ ਸਿੰਘ - ਹੇਜ਼ਲ ਕੀਚ
ਅਦਾਕਾਰਾ ਡੇਜ਼ੀ ਸ਼ਾਹ ਨਾਲ ਹੇਜ਼ਲ ਕੀਚ