ਗਾਵਸਕਰ ਨੂੰ ਪਿਛਾੜ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਵਾਲੇ ਕਪਤਾਨ ਬਣੇ ਵਿਰਾਟ ਕੋਹਲੀ
ਇਹ ਸਿਰਫ ਸੈਂਕੜਾ ਹੀ ਨਹੀਂ, ਸਗੋਂ ਇਹ ਇੱਕ ਮੰਜ਼ਲ ਹੈ ਜਿਸ ਵੱਲ ਵਿਰਾਟ ਵੀ ਤੇਜ਼ੀ ਨਾਲ ਪਹੁੰਚਿਆ ਹੈ। ਗਾਵਸਕਰ ਦੀਆਂ 74 ਪਾਰੀਆਂ ਮੁਕਾਬਲੇ ਵਿਰਾਟ ਨੇ ਮਹਿਜ਼ 49 ਪਾਰੀਆਂ ਵਿੱਚ 12 ਸੈਂਕੜਿਆਂ ਤਕ ਪਹੁੰਚ ਗਏ।
ਉਨ੍ਹਾਂ ਬਤੌਰ ਕਪਤਾਨ 74 ਪਾਰੀਆਂ ਵਿੱਚ 11 ਟੈਸਟ ਸੈਂਕੜੇ ਲਾਏ ਹਨ।
ਇਸ ਤੋਂ ਪਹਿਲਾਂ ਇਹ ਰਿਕਾਰਡ ਸੁਨੀਲ ਗਾਵਸਕਰ ਦੇ ਨਾਂ ਸੀ।
ਰਿਕਾਰਡ ਇਹ ਹੈ ਕਿ ਬਤੌਰ ਕਪਤਾਨ ਕੋਹਲੀ ਨੇ 12ਵਾਂ ਟੈਸਟ ਸੈਂਕੜਾ ਲਾਇਆ।
ਟੈਸਟ ਕ੍ਰਿਕਟ ਵਿੱਚ ਕੋਹਲੀ ਦਾ 19ਵਾਂ ਸੈਂਕੜਾ ਹੈ ਪਰ ਇਹ ਰਿਕਾਰਡ ਨਹੀਂ ਹੈ।
ਇਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਇੱਕ ਸੈਂਕੜਾ ਲਾਉਣ ਦੇ ਨਾਲ ਵਿਰਾਟ ਦੇ ਕੌਮਾਂਤਰੀ ਸੈਂਕੜਿਆਂ ਦੀ ਗਿਣਤੀ 51 ਹੋ ਗਈ ਹੈ।
ਕੁਝ ਦਿਨ ਪਹਿਲਾਂ ਸ਼੍ਰੀਲੰਕਾ ਵਿਰੁੱਧ ਕੋਲਕਾਤਾ ਵਿੱਚ ਖੇਡੇ ਗਏ ਪਹਿਲੇ ਟੈਸਟ ਮੁਕਾਬਲੇ ਵਿੱਚ ਵਿਰਾਟ ਨੇ ਸੈਂਕੜਾ ਲਾ ਕੇ 50 ਕੌਮਾਂਤਰੀ ਸੈਂਕੜੇ ਪੂਰੇ ਕੀਤੇ ਸਨ।
ਵਿਰਾਟ ਕੋਹਲੀ ਦਾ ਬੱਲਾ ਇਵੇਂ ਦੌੜਾਂ ਦਾ ਮੀਂਹ ਵਰ੍ਹਾ ਰਿਹਾ ਹੈ, ਜਿਵੇਂ ਰਨਮਸ਼ੀਨ ਹੋਵੇ।
ਸ਼੍ਰੀਲੰਕਾ ਵਿਰੁੱਧ ਜਾਰੀ ਦੂਜੇ ਟੈਸਟ ਦੇ ਤੀਜੇ ਦਿਨ ਕਪਤਾਨ ਵਿਰਾਟ ਕੋਹਲੀ ਨੇ ਤੂਫਾਨੀ ਅੰਦਾਜ਼ ਵਿੱਚ ਸੈਂਕੜਾ ਲਾਉਂਦਿਆਂ ਆਪਣੇ ਬੱਲੇ ਜਾ ਕਮਾਲ ਜਾਰੀ ਰੱਖਿਆ ਹੈ।