ਇਨ੍ਹਾਂ ਸੈਲੇਬਰੀਟਿਜ਼ ਨੇ ਦਿੱਤੀ ਕੈਂਸਰ ਨੂੰ ਮਾਤ
ਅਮਰੀਕਨ ਸਿੰਗਰ ਸ਼ੇਰਿਲ ਕਰੋ ਨੂੰ 10 ਸਾਲ ਪਹਿਲਾਂ ਲੈਫਟ ਸਾਇਡ ਵਿੱਚ ਬਰੈਸਟ ਕੈਂਸਰ ਡਾਈਗਨੋਜ਼ ਹੋਇਆ ਸੀ। ਸ਼ੇਰਿਲ ਕਰੋ ਨੇ ਹਿੰਮਤ ਨਹੀਂ ਹਾਰੀ ਤੇ ਆਖਰਕਾਰ ਕੈਂਸਰ ਨੂੰ ਮਾਤ ਦੇ ਕੇ ਅੱਜ ਉਹ ਖੁਸ਼ਹਾਲ ਜ਼ਿੰਦਗੀ ਜੀ ਰਹੀ ਹੈ।
ਅਮਰੀਕਨ ਐਕਟਰੈਸ ਸ਼ੋਰੇਨ ਬਿਲਨ ਵੀ ਕੈਂਸਰ ਸਰਵਾਈਵਰ ਹਨ। ਸ਼ੇਰੋਨ ਨੂੰ ਓਵੇਰੀਅਨ ਕੈਂਸਰ ਸੀ। 3 ਸਾਲ ਦੇ ਰੈਗੂਲਰ ਟਰੀਟਮੈਂਟ ਤੋਂ ਬਾਅਦ ਸ਼ੋਰੇਨ ਠੀਕ ਹੋਈ ਹੈ।
ਬਾਲੀਵੁੱਡ ਵਿੱਚ ਕੰਮ ਕਰ ਚੁੱਕੀ ਕੈਨੇਡੀਅਨ ਐਕਟਰੈਸ ਲੀਜ਼ਾ ਰੇ ਵੀ ਕੈਂਸਰ ਦੀ ਲੜਾਈ ਜਿੱਤ ਚੁੱਕੀ ਹੈ। 2009 ਵਿੱਚ ਲੀਜ਼ਾ ਨੂੰ ਲਾਇਲਾਜ ਕੈਂਸਰ ਮਲਟੀਪਲ ਮਾਇਲੋਮਾ ਸੀ। ਇਸ ਬਿਮਾਰੀ ਵਿੱਚ ਵਾਇਟ ਬਲੱਡ ਸੈਲਸ ਘੱਟ ਹੁੰਦੇ ਹਨ। ਜਿਸ ਦੀ ਵਜ੍ਹਾ ਨਾਲ ਮਰੀਜ਼ ਦੇ ਬਚਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ ਪਰ ਲੀਜ਼ਾ ਨੇ ਇਸ ਬਿਮਾਰੀ ਨੂੰ ਮਾਤ ਦਿੱਤੀ। 2017 ਵਿੱਚ ਲੀਜ਼ਾ ਨੂੰ ਅਪੈਂਡਿਕਸ ਦਾ ਅਪਰੇਸ਼ਨ ਕਰਵਾਉਣਾ ਪਿਆ।
ਅਮਰੀਕਨ ਐਕਟਰੈਸ ਏਂਜਲੀਨਾ ਨੇ ਫੈਮਿਲੀ ਹਿਸਟਰੀ ਵਿੱਚ ਬ੍ਰੈਸਟ ਕੈਂਸਰ ਹੋਣ ਕਰਕੇ ਪ੍ਰੀਵੈਂਟੀਵ ਡਬਲ ਮਾਸਟੇਕਟਾਮੀ ਸਰਜਰੀ ਕਾਰਵਾਈ ਸੀ। ਇਸ ਸਰਜਰੀ ਦੌਰਾਨ ਕੈਂਸਰ ਤੋਂ ਬਚਣ ਲਈ ਦੋਵੇਂ ਬਰੈਸਟ ਦੇ ਕਿਸੇ ਹਿੱਸੇ ਜਾਂ ਫਿਰ ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਹੈ। ਏਂਜਲੀਨਾ ਨੇ ਸਰਜਰੀ ਤਹਿਤ ਬ੍ਰੈਸਟ ਇੰਪਲਾਂਟ ਕਰਵਾਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਏਂਜਲੀਨਾ ਨੇ ਓਵੇਰੀਅਨ ਕੈਂਸਰ ਤੋਂ ਬਚਣ ਲਈ ਓਵੇਰੀ ਤੇ ਫਲੋਪੀਨ ਟਿਊਬ ਵੀ ਰਿਮੂਵ ਕਰਵ ਦਿੱਤੀ ਸੀ। ਦਰਅਸਲ, ਏਂਜਲੀਨਾ ਜੌਲੀ ਦੀ ਮਾਂ ਦੀ ਬ੍ਰੈਸਟ ਕੈਂਸਰ ਨਾਲ ਹੀ ਮੌਤ ਹੋਈ ਸੀ ਜਿਸ ਤੋਂ ਬਾਅਦ ਏਂਜਲੀਨਾ ਕਾਫੀ ਜਾਗਰੂਕ ਹੋ ਗਈ ਸੀ।
ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ ਜੇਕਰ ਸਮੇਂ ਸਿਰ ਇਸ ਨੂੰ ਡਾਈਗਨੋਜ਼ ਕਰ ਲਿਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹਾਲੀਵੁੱਡ ਸ਼ਖਸੀਅਤਾਂ ਦੇ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਮਾਤ ਦਿੱਤੀ। ਆਓ ਜਾਣਦੇ ਹਾਂ ਕਿਹੜੇ ਹਨ ਉਹ ਹਾਲੀਵੁੱਡ ਚਿਹਰੇ।
ਐਥਲੀਟ ਤੇ ਰੋਡ ਸਾਈਕਲਿਸਟ ਲੈਂਸ ਆਰਮਸਟਰਾਂਗ ਨੂੰ ਟੈਸਟੀਕੁਲਰ ਕੈਂਸਰ ਸੀ। ਇਸ ਦਾ ਕੈਂਸਰ ਲਿੰਪਸ ਨੋਡਸ, ਲੰਗਸ ਤੇ ਬ੍ਰੇਨ ਵਿੱਚ ਵੀ ਫੇਲ ਗਿਆ ਸੀ। ਇਸ ਲਈ ਆਰਮਸਟਰਾਂਗ ਨੇ ਦੋ ਸਰਜਰੀਆਂ ਕਾਰਵਾਈਆਂ, ਇਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਆਪਣਾ ਪੂਰਾ ਟਰੀਟਮੈਂਟ ਕਰਵਾਇਆ। ਅੱਜ ਉਹ ਸਵਸਥ ਜੀਵਨ ਜੀ ਰਹੇ ਹਨ।