ਕਪਿਲ ਦੀ ਸਾਥਣ ਮੋਨਿਕਾ ਗਿੱਲ ਨੇ ਖੋਲ੍ਹੇ ਕਈ ਰਾਜ਼
ਗਿੱਲ ਨੇ ਦੱਸਿਆ ਕਿ ਫ਼ਿਰੰਗੀ 1 ਦਿਸੰਬਰ ਨੂੰ ਰਿਲੀਜ਼ ਹੋਵੇਗੀ ਅਤੇ ਮੈਨੂੰ ਉਮੀਦ ਹੈ ਕਿ ਲੋਕ ਫ਼ਿਲਮ ਦੇਖਣ ਆਉਣਗੇ ਅਤੇ ਇਸਦਾ ਆਨੰਦ ਲੈਣਗੇ।
ਫ਼ਿਲਮ ਦੀਆਂ ਚੁਣੌਤੀਆਂ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਬ੍ਰਿਟਿਸ਼ ਅਤੇ ਅਮਰੀਕੀ ਬਾਡੀ ਲੈਂਗੂਏਜ ਕਾਫੀ ਅਲੱਗ ਹਨ। ਇਸ ਲਈ ਇਸ ਨੂੰ ਸਿੱਖਣਾ ਬਹੁਤ ਹੀ ਚੁਣੌਤੀ ਭਰਿਆ ਸੀ। ਇਸ ਦੇ ਨਾਲ ਹੀ ਮੈਨੂੰ ਸ਼ਾਹੀ ਅੰਦਾਜ਼ ਵੀ ਸਿੱਖਣਾ ਪਿਆ ਪਰ ਸਾਡੇ ਨਿਰਦੇਸ਼ਕ ਕਾਫੀ ਮਦਦਗਾਰ ਰਹੇ। ਉਨ੍ਹਾਂ ਅਸਲ ਵਿੱਚ ਇਹ ਤਹਿ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਕਿ ਮੇਰੀ ਐਕਟਿੰਗ ਨੈਚੁਰਲ ਲੱਗੇ।
ਪੰਜਾਬੀ ਫ਼ਿਲਮਾਂ ਅੰਬਰਸਰੀਆ ਅਤੇ ਕਪਤਾਨ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਨੇ ਫ਼ਿਲਮ ਫ਼ਿਰੰਗੀ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ। ਫ਼ਿਲਮ ਵਿੱਚ ਉਹ ਰਾਜ ਕੁਮਾਰੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ।
ਦਿੱਗਜ ਕਾਮੇਡੀਅਨ ਕਪਿਲ ਦੇ ਨਾਲ ਕੰਮ ਦੇ ਬਾਰੇ ਪੁੱਛੇ ਜਾਣ ਤੇ ਮੋਨਿਕਾ ਨੇ ਕਿਹਾ,''ਇਹ ਬਹੁਤ ਹੀ ਹੈਰਾਨੀਜਨਕ ਸੀ। ਉਹ ਪੂਰੀ ਤਰ੍ਹਾਂ ਪਰਿਵਾਰਕ ਵਿਅਕਤੀ ਹੈ। ਉਸ ਦਾ ਪਰਿਵਾਰ, ਮੇਰੇ ਪਰਿਵਾਰ, ਰਾਜੀਵ ਢੀਂਗਰਾ (ਨਿਰਦੇਸ਼ਕ) ਦਾ ਪਰਿਵਾ ਅਤੇ ਇਸ਼ਿਤਾ (ਅਭਿਨੇਤਰੀ ਇਸ਼ਿਤਾ ਦੱਤਾ) ਦਾ ਪਰਿਵਾਰ ਅਕਸਰ ਸੈੱਟ 'ਤੇ ਹੁੰਦਾ ਸੀ, ਕਪਿਲ ਸਾਰਿਆਂ ਦੇ ਪਰਿਵਾਰ ਨਾਲ ਬੈਠ ਕੇ ਗੱਲ ਕਰਨਾ ਪਸੰਦ ਕਰਦੇ ਸਨ।
ਨਵੀਂ ਦਿੱਲੀ: ਫ਼ਿਰੰਗੀ ਦੀ ਸਹਿ-ਅਦਾਕਾਰਾ ਅਭਿਨੇਤਰੀ ਮੋਨਿਕਾ ਗਿੱਲ ਦਾ ਮੰਨਣਾ ਹੈ ਕਿ ਕਪਿਲ ਸ਼ਰਮਾ ਇੱਕ ਪਰਿਵਾਰਕ ਵਿਅਕਤੀ ਹਨ ਕਿਉਂਕਿ ਉਹ ਅਕਸਰ ਫ਼ਿਲਮ ਵਿੱਚ ਕੰਮ ਕਰਨ ਵਾਲੇ ਮੈਂਬਰਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਸਨ।