ਸੁਸ਼ਮਿਤਾ ਸੇਨ ਨੇ 10ਵੇਂ ਪ੍ਰੇਮੀ ਨੂੰ ਵੀ ਕਿਹਾ ਅਲਵਿਦਾ, ਵਿਆਹ ਦੀ ਚਾਹਤ ਹਾਲੇ ਵੀ ਬਰਕਰਾਰ
ਫਿਲਹਾਲ ਸੁਸ਼ਮਿਤਾ ਆਪਣੀ ਦੋਵੇਂ ਕੁੜੀਆਂ ਲਈ ਪੂਰਾ ਸਮਾਂ ਦੇ ਰਹੀ ਹੈ। ਉਸ ਨੇ ਕਈ ਸਾਲ ਪਹਿਲਾਂ ਦੋਹਾਂ ਨੂੰ ਗੋਦ ਲਿਆ ਸੀ।
42 ਸਾਲ ਦੀ ਸੁਸ਼ਮਿਤਾ ਹਾਲੇ ਵੀ ਵਿਆਹ ਕਰਨਾ ਚਾਹੁੰਦੀ ਹੈ ਪਰ ਕਰ ਨਹੀਂ ਰਹੀ। ਉਸ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਉਹ 16 ਸਾਲ ਦੀ ਸੀ, ਉਦੋਂ ਤੋਂ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ।
ਇਸ ਤੋਂ ਪਹਿਲਾਂ ਵੀ ਸੁਸ਼ਮਿਤਾ ਸੇਨ ਦਾ ਕਈ ਵੱਡੇ ਸਿਤਾਰਿਆਂ ਨਾਲ ਅਫੇਅਰ ਰਹਿ ਚੁੱਕਿਆ ਹੈ। ਇਨ੍ਹਾਂ 'ਚ ਕ੍ਰਿਕੇਟਰ ਵਸੀਮ ਅਕਰਮ, ਰਣਦੀਪ ਹੁੱਡਾ, ਵਿਕਰਮ ਭੱਟ ਵਰਗੇ ਵਿਅਕਤੀ ਵੀ ਸ਼ਾਮਲ ਹਨ। ਰਿਤਿਕ ਭਸੀਨ ਦਸਵੇਂ ਨੰਬਰ 'ਤੇ ਸਨ।
ਦੱਸ ਦੇਈਏ ਕਿ ਰਿਤਿਕ ਭਸ਼ੀਨ ਕਈ ਵੱਡੇ ਸਿਤਾਰਿਆਂ ਦੇ ਕਰੀਬੀ ਹਨ ਅਤੇ ਮੁੰਬਈ ਦੇ ਕਈ ਨਾਇਟ ਕਲੱਬ ਉਨ੍ਹਾਂ ਦੇ ਨਾਂ 'ਤੇ ਹਨ।
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਦੋਹਾਂ ਦੇ ਕਰੀਬਿਆਂ ਨੇ ਦੱਸਿਆ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਦੋਵੇਂ ਚਾਰ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।
ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਸੁਸ਼ਮਿਤਾ ਸੇਨ ਅਤੇ ਰਿਤਿਕ ਭਸੀਨ ਦਾ ਬ੍ਰੇਕਅਪ ਹੋ ਗਿਆ ਹੈ।
ਮੁੰਬਈ: ਸਾਬਕਾ ਬ੍ਰਹਿਮੰਡ ਸੁੰਦਰੀ ਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਬੀਤੇ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਰਹਿ ਰਹੇ ਆਪਣੇ 10ਵੇਂ ਬੁਆਏਫ੍ਰੈਂਡ ਰਿਤਿਕ ਭਸੀਨ ਤੋਂ ਵੱਖ ਹੋ ਗਈ ਹੈ।