ਸੁਪਰ ਫਾਈਟ ਲੀਗ 'ਚ ਬਾਗੀ ਟਾਈਗਰ ਤੇ ਲੈਲਾ
ਸੰਨੀ ਲਿਓਨੀ ਦੇ ਨਾਲ ਅੱਜ ਬਾਲੀਵੁੱਡ ਦੇ ਬਾਗੀ, ਟਾਈਗਰ ਸ਼ਰੌਫ ਵੀ ਮੌਜੂਦ ਹੋਣਗੇ।
ਸੰਨੀ ਲਿਓਨੀ ਨੇ ਇਸਤੋਂ ਪਹਿਲਾਂ ਇਸ ਲੀਗ ਲਈ ਅਤੇ ਲੀਗ ਨੂੰ ਭਾਰਤ 'ਚ ਲਿਆਉਣ ਵਾਲੇ ਆਮਿਰ ਖਾਨ ਅਤੇ ਬਿਲ ਦੋਸਾਂਝ ਨੂੰ ਇੱਕ ਵੀਡੀਓ ਰਾਹੀਂ ਬੈਸਟ ਵਿਸ਼ਿਸ ਵੀ ਦਿੱਤੀਆਂ।
ਬਾਲੀਵੁੱਡ ਦੀ ਲੈਲਾ ਅੱਜ ਸੁਪਰ ਫਾਈਟ ਲੀਗ ਦੇ ਮੈਚ ਵੇਖਣ ਅਤੇ ਲੀਗ ਨੂੰ ਪਰਮੋਟ ਕਰਨ ਨਵੀਂ ਦਿੱਲੀ ਪਹੁੰਚੇਗੀ।
ਇਸਦੇ ਨਾਲ ਹੀ ਸੰਨੀ ਲਿਓਨੀ ਨੇ ਟਵੀਟ ਕਰਕੇ ਵੀ ਇਸ ਲੀਗ ਲਈ ਆਪਣੀ ਐਕਸਾਈਟਮੈਂਟ ਜਾਹਿਰ ਕੀਤੀ।
ਦੋਨੇ ਹੀ ਸੁਪਰ ਫਾਈਟ ਲੀਗ ਦੇ ਸਿਰੀ ਫੋਰਟ 'ਚ ਹੋਣ ਵਾਲੇ ਮੈਚ ਵੇਖਣ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸ਼ਾਮ 7 ਵਜੇ ਸਟੇਡੀਅਮ ਪਹੁੰਚਣਗੇ।
Sunny Leone @SunnyLeone 19h19 hours ago See you all tomorrow !! @TheFightLeague
ਸੰਨੀ ਲਿਓਨੀ ਦਾ ਟਵੀਟ
ਇਸ ਲੀਗ 'ਚ ਸਿਤਾਰਿਆਂ ਦੀ ਕਮੀ ਨਹੀਂ ਹੈ। ਬਾਲੀਵੁਡ ਦੇ 3 ਮਾਚੋ ਮੈਨ ਅਜੈ ਦੇਵਗਨ, ਅਰਜੁਨ ਰਾਮਪਾਲ ਅਤੇ ਰਣਦੀਪ ਹੁੱਡਾ ਦੇ ਨਾਲ-ਨਾਲ ਅਦਾਕਾਰਾ ਜੈਕਲੀਨ ਫਰਨਾਂਡਿਸ ਦੀ ਵੀ ਸੁਪਰ ਫਾਈਟ ਲੀਗ ਦਾ ਹਿੱਸਾ ਹੈ।
ਸੰਨੀ ਲਿਓਨੀ ਨੇ ਇਸ ਵੀਡੀਓ 'ਚ ਦੱਸਿਆ ਕਿ ਓਹ ਸ਼ੁੱਕਰਵਾਰ ਸ਼ਾਮ ਪਹੁੰਚ ਰਹੀ ਹੈ ਅਤੇ ਨਾਲ ਹੀ ਲੈਲਾ ਨੇ ਕਿਹਾ ਕਿ ਓਹ ਚੰਗੇ ਮੈਚ ਵੇਖਣ ਦੀ ਆਸ ਕਰ ਰਹੀ ਹੈ।
ਜੈਕਲੀਨ ਫਰਨਾਂਡਿਸ ਲੀਗ ਦੀ ਫ੍ਰੈਂਚਾਈਜੀ ਗੋਆ ਪਾਈਰੇਟਸ ਦੀ ਬਰੈਂਡ ਅੰਬੈਸਡਰ ਹੈ। ਹੁਣ ਸ਼ੁੱਕਰਵਾਰ ਨੂੰ ਸੁਪਰ ਫਾਈਟ ਲੀਗ 'ਚ ਦਰਸ਼ਕਾਂ ਨੂੰ ਫਾਈਟਰਸ ਦੇ ਮੁੱਕੇ ਅਤੇ ਸੰਨੀ ਦੇ ਲਟਕੇ-ਝਟਕੇ ਦਾ ਡਬਲ ਡੋਜ ਵੇਖਣ ਨੂੰ ਮਿਲੇਗਾ।