ਵਿਰਾਟ ਕੋਹਲੀ ਨੂੰ ਇੰਗਲੈਂਡ ਦੇ ਕੁੱਕ ਤੋਂ ਖ਼ਤਰਾ !
ਪਹਿਲੇ ਨੰਬਰ 'ਤੇ ਆਸਟ੍ਰੇਲਿਆਈ ਦਾ ਬੱਲੇਬਾਜ਼ ਸਟੀਵ ਸਮਿੱਥ ਦਾ ਕਬਜ਼ਾ ਹੈ ਜਿਸ ਕੋਲ 941 ਅੰਕ ਹਨ।
ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਦੂਜੇ ਸਥਾਨ 'ਤੇ ਹੈ ਉਸ ਦੇ 905 ਅੰਕ ਹਨ।
ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ 880 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ।
ਭਾਰਤੀ ਟੀਮ ਦੇ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰ 876 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਕਾਬਜ਼ ਹੈ।
ਪਾਕਿਸਤਾਨੀ ਬੱਲੇਬਾਜ਼ ਅਜ਼ਹਰ ਅਲੀ ਟੈਸਟ ਰੈਕਿੰਗ 'ਚ 7ਵੇਂ ਸਥਾਨ 'ਤੇ ਹੈ। ਉਸ ਕੋਲੀ 769 ਅੰਕ ਹਨ।
ਦੱਖਣੀ ਅਫਰੀਕਾ ਦਾ ਦਿਗਜ ਬੱਲੇਬਾਜ਼ ਹਾਸ਼ਿਮ ਅਮਲਾ 764 ਅੰਕਾਂ ਨਾਲ 8ਵੇਂ ਸਥਾਨ 'ਤੇ ਹੈ।
ਭਾਰਤੀ ਨੌਜਵਾਨ ਬੱਲੇਬਾਜ਼ ਕੇਐਲ ਰਾਹੁਲ 761 ਅੰਕਾਂ ਦੇ ਨਾਲ ਨੌਵੇਂ ਸਥਾਨ 'ਤੇ ਹੈ।
ਭਾਰਤੀ ਟੀਮ ਦਾ ਬੱਲੇਬਾਜ਼ ਅਜਿੰਕੈ ਰਹਾਣੇ 760 ਅੰਕਾਂ ਨਾਲ 10ਵੇਂ ਸਥਾਨ 'ਤੇ ਹੈ।
ਦੋਹਰੇ ਸੈਂਕੜੇ ਦੇ ਨਾਲ ਕੁੱਕ ਦੇ 798 ਅੰਕ ਹੋ ਗਏ ਹਨ ਜਦਕਿ ਕੋਹਲੀ 806 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ। ਇਸ ਤੋਂ ਸਾਫ ਹੈ ਕਿ ਕੁੱਕ ਕਿਸੇ ਵੀ ਸਮੇਂ ਕੋਹਲੀ ਨੂੰ ਪਛਾੜ ਸਕਦਾ ਹੈ। ਅੱਗੇ ਪੜ੍ਹੋ ਕਿਹੜਾ ਬੱਲੇਬਾਜ਼ ਕਿਸ-ਕਿਸ ਸਥਾਨ 'ਤੇ।
ਇਸ ਲਾਜਵਾਬ ਪਾਰੀ ਤੋਂ ਬਾਅਦ ਕੁੱਕ ਨੇ ਟੈਸਟ ਰੈਂਕਿੰਗ 'ਚ 6 ਸਥਾਨਾਂ ਦੀ ਵੱਡੀ ਛਲਾਂਗ ਲਾਈ ਹੈ। ਇਸ ਨਾਲ ਕੁੱਕ ਛੇਵੇਂ ਸਥਾਨ 'ਤੇ ਕਾਬਜ਼ ਹੋ ਗਿਆ ਹੈ। ਕੁੱਕ ਹੁਣ ਭਾਰਤੀ ਕਪਤਾਨ ਕੋਹਲੀ ਨੂੰ ਸਿਰਫ਼ 8 ਅੰਕ ਪਿੱਛੇ ਹੈ।
ਇੰਗਲੈਂਡ ਨੇ ਵੈਸਟਇੰਡੀਜ਼ ਨੂੰ 3 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਪਾਰੀ ਤੇ 209 ਦੌੜਾ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਇਸ ਜਿੱਤ ਦੇ ਹੀਰੋ ਰਹੇ ਅਲਿਸਟਰ ਕੁੱਕ ਨੇ ਮੁਕਾਬਲੇ 'ਚ ਸ਼ਾਨਦਾਰ 243 ਦੌੜਾਂ ਬਣਾਈਆਂ।