ਨਵੀਂ ਦਿੱਲੀ: ਭਾਰਤ ਦੇ ਮਹਾਨ ਫੁੱਟਬਾਲਰ ਅਤੇ ਰਾਸ਼ਟਰੀ ਟੀਮ ਦੇ ਸਾਬਕਾ ਕਪਤਾਨ ਪ੍ਰਦੀਪ ਕੁਮਾਰ (ਪੀਕੇ) ਬੈਨਰਜੀ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਬੈਨਰਜੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੈਨਰਜੀ 83 ਸਾਲਾਂ ਦੇ ਸੀ। ਉਹ ਪਿਛਲੇ ਮਹੀਨੇ ਤੋਂ ਛਾਤੀ ਦੇ ਸੰਕਰਮਣ ਨਾਲ ਲੜ ਰਿਹੇ ਸੀ। ਸਿਹਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਇਥੇ ਮੈਡੀਕਲ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਬੈਨਰਜੀ ਕਈ ਦਿਨਾਂ ਤੋਂ ਫੁਲ ਸਪੋਰਟ ਵੈਂਟੀਲੇਟਰ 'ਤੇ ਸੀ, ਪਰ ਸ਼ੁੱਕਰਵਾਰ ਨੂੰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੂੰ 1961 ‘ਚ ਅਰਜੁਨ ਪੁਰਸਕਾਰ ਅਤੇ 1990 ‘ਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ। ਬੈਨਰਜੀ 1962 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਮੈਂਬਰ ਸੀ। ਬੈਨਰਜੀ ਨੇ ਵੀ ਫਾਈਨਲ ‘ਚ ਭਾਰਤ ਲਈ ਗੋਲ ਕੀਤੇ। ਅਰਜੁਨ ਅਵਾਰਡ 1961 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਪੁਰਸਕਾਰ ਪਹਿਲੀ ਵਾਰ ਬੈਨਰਜੀ ਨੂੰ ਦਿੱਤਾ ਗਿਆ ਸੀ।
ਪੀਕੇ ਬੈਨਰਜੀ ਨੇ ਆਪਣੇ ਕਰੀਅਰ ਵਿਚ ਕੁੱਲ 45 ਫੀਫਾ ਏ ਕਲਾਸ ਮੈਚ ਖੇਡੇ
ਆਪਣੇ ਕੈਰੀਅਰ ‘ਚ ਪੀਕੇ ਬੈਨਰਜੀ ਨੇ ਕੁੱਲ 45 ਫੀਫਾ ਏ ਕਲਾਸ ਮੈਚ ਖੇਡੇ ਅਤੇ 14 ਗੋਲ ਕੀਤੇ। ਹਾਲਾਂਕਿ, ਉਸ ਦਾ ਕਰੀਅਰ 85 ਮੈਚਾਂ ਦਾ ਸੀ, ਜਿਸ ਵਿੱਚ ਉਸਨੇ ਕੁੱਲ 65 ਗੋਲ ਕੀਤੇ। ਤਿੰਨ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਪੀਕੇ ਬੈਨਰਜੀ ਦੋ ਵਾਰ ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਫੁੱਟਬਾਲ ਵਿੱਚ ਆਪਣੀਆਂ ਸੇਵਾਵਾਂ ਲਈ ਫੀਫਾ ਨੇ ਉਸ ਨੂੰ ਉਸਦਾ ਸਭ ਤੋਂ ਵੱਡਾ ਸਨਮਾਨ- 2004 ਵਿੱਚ ਫੀਫਾ ਆਰਡਰ ਆਫ਼ ਮੈਰਿਟ ਨਾਲ ਸਨਮਾਨਿਤ ਕੀਤਾ।
ਮਹਾਨ ਫੁੱਟਬਾਲ ਖਿਡਾਰੀ ਪੀ ਕੇ ਬੈਨਰਜੀ ਦਾ ਦਿਹਾਂਤ, ਅਰਜੁਨ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ
ਏਬੀਪੀ ਸਾਂਝਾ
Updated at:
20 Mar 2020 03:25 PM (IST)
ਬੈਨਰਜੀ 1962 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਮੈਂਬਰ ਸੀ। ਉਨ੍ਹਾਂ ਨੇ 1961 ‘ਚ ਅਰਜੁਨ ਐਵਾਰਡ ਤੇ 1990 ‘ਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਹੈ।
- - - - - - - - - Advertisement - - - - - - - - -