ਜਦੋਂ ਧੋਨੀ ਨੇ ਸ਼੍ਰੀਲੰਕਾਈ ਖਿਡਾਰੀਆਂ ਨੂੰ ਦੱਸੇ ਗੁਰ
ਧੋਨੀ ਨੇ ਇਸ ਮੁਕਾਬਲੇ ਵਿੱਚ ਆਖਰੀ ਪਲਾਂ ਵਿੱਚ ਠਰ੍ਹੰਮੇ ਨਾਲ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਜਿੱਤ ਦੀ ਦਹਿਲੀਜ਼ ਤੋਂ ਪਾਰ ਪਹੁੰਚਾਇਆ।
ਇਸ ਮੌਕੇ ਸ਼੍ਰੀਲੰਕਾਈ ਖਿਡਾਰੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਧੋਨੀ ਦੇ ਹਾਵ-ਭਾਵ ਦੇਖ ਕੇ ਲੱਗ ਰਿਹਾ ਸੀ ਕਿ ਉਹ ਆਕਿਲਾ ਨੂੰ ਕ੍ਰਿਕੇਟ ਦੀਆਂ ਬਰੀਕੀਆਂ ਸਿਖਾ ਰਹੇ ਹਨ ਤੇ ਜੋ ਹੋਇਆ ਉਸਨੂੰ ਭੁੱਲਣ ਦੀ ਗੱਲ ਕਹਿ ਰਹੇ ਹਨ।
ਇਸ ਮੌਕੇ ਧੋਨੀ ਸ਼੍ਰੀਲੰਕਾਈ ਨੌਜਵਾਨ ਸਪਿਨਰ ਆਕਿਲ ਧੰਨਜੈ ਤੇ ਉਪੁਲ ਥਰੰਗਾ ਨਾਲ ਕੁਝ ਗੱਲਬਾਤ ਕਰਦੇ ਨਜ਼ਰ ਆਏ।
ਬੀਤੀ ਰਾਤ ਜਦੋਂ ਸ਼੍ਰੀਲੰਕਾਈ ਟੀਮ ਦੀ ਪੂਰੀ ਸੀਰੀਜ਼ ਵਿੱਚ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਪ੍ਰੈਜ਼ੈਂਟੇਸ਼ਨ ਸੈਰੇਮਨੀ ਵਿੱਚ ਬਿਜ਼ੀ ਸੀ, ਉਸ ਵੇਲੇ ਸਾਬਕਾ ਕਪਤਾਨ ਧੋਨੀ ਸ਼੍ਰੀਲੰਕਾਈ ਖਿਡਾਰੀਆਂ ਦੇ ਨਾਲ ਸਨ।
ਜਵਾਬ ਵਿੱਚ ਭਾਰਤ ਨੂੰ ਵੀ ਰਨ ਬਣਾਉਣ ਲਈ ਸੰਘਰਸ਼ ਕਰਨਾ ਪਿਆ ਪਰ ਅਖੀਰ ਵਿੱਚ ਉਸ ਨੇ 19.2 ਓਵਰ ਵਿੱਚ 5 ਵਿਕਟਾਂ ਤੇ 139 ਰਨ ਬਣਾ ਕੇ ਸ਼੍ਰੀਲੰਕਾ ਦੀ ਜਿੱਤ ਨਾਲ ਅੰਤ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਸ਼੍ਰੀਲੰਕਾਈ ਟੀਮ ਨੇ ਮੁਕਾਬਲੇ ਵਿੱਚ ਆਪਣੇ ਬੱਲੇ ਨਾਲ ਕੋਈ ਖਾਸ ਕਮਾਲ ਨਹੀਂ ਦਿਖਾਇਆ ਤੇ 20 ਓਵਰਾਂ ਵਿੱਚ ਮਹਿਜ਼ 135 ਰਨ ਹੀ ਬਣਾ ਸਕੀ।
ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਮੈਚ ਤੋਂ ਬਾਅਦ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਮੌਜੂਦਾ ਕ੍ਰਿਕਟ ਜਗਤ ਦੇ ਅਸਲੀ ਜੈਂਟਲਮੈਨ ਹਨ।
ਭਾਰਤ ਨੇ ਸ਼੍ਰੀਲੰਕਾ 'ਤੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਤੀਜੇ ਤੇ ਆਖਰੀ ਟੀ-20 ਅੰਤਰਾਸ਼ਟਰੀ ਕ੍ਰਿਕਟ ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਕਲੀਨ ਸਵੀਪ ਕੀਤਾ।