ਨਵੀਂ ਦਿੱਲੀ: ਇੰਡੀਅਨ ਪ੍ਰਮੀਅਰ ਲੀਗ 'ਚ ਅੱਜ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਜਿਵੇਂ ਹੀ ਸਨਰਾਇਜ਼ਰਸ ਹੈਦਰਾਬਾਦ ਦੀ ਟੀਮ ਦੇ ਖਿਲਾਫ ਮੈਦਾਨ 'ਤੇ ਉੱਤਰਨਗੇ, ਉਹ ਆਪਣੇ ਨਾਂਅ ਆਈਪੀਐਲ ਦਾ ਇਕ ਵੱਡਾ ਰਿਕਾਰਡ ਦਰਜ ਕਰ ਲੈਣਗੇ। ਕ੍ਰਿਕਟ ਦੇ ਹਰ ਫਾਰਮੈਟ 'ਚ ਆਪਣੀ ਵੱਖਰੀ ਪਛਾਣ ਅਤੇ ਕਈ ਰਿਕਾਰਡ ਬਣਾਉਣ ਵਾਲੇ ਮਾਹੀ ਅੱਜ ਦੇ ਮੁਕਾਬਲੇ ਦੇ ਨਾਲ ਹੀ ਆਈਪੀਐਲ ਟੀ-20 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ।


ਮਹੇਂਦਰ ਸਿੰਘ ਧੋਨੀ ਨੇ ਆਪਣੇ ਆਈਪੀਐਲ ਕਰੀਅਰ 'ਚ ਹੁਣ ਤਕ 193 ਮੈਚ ਖੇਡੇ ਹਨ। ਖਾਸ ਗੱਲ ਇਹ ਹੈ ਕਿ ਏਨੇ ਹੀ ਮੈਚ ਉਨ੍ਹਾਂ ਦੀ ਟੀਮ ਦੇ ਸਾਥੀ ਖਿਡਾਰੀ ਸੁਰੇਸ਼ ਰੈਨਾ ਨੇ ਵੀ ਖੇਡੇ ਹਨ। ਪਰ ਰੈਨਾ ਇਸ ਸੀਜ਼ਨ ਆਈਪੀਐਲ 'ਚ ਹਿੱਸਾ ਨਹੀਂ ਲੈ ਰਹੇ। ਅਜਿਹੇ 'ਚ ਧੋਨੀ ਮੈਚਾਂ ਦੇ ਮੁਕਾਬਲੇ 'ਚ ਉਨ੍ਹਾਂ ਦੇ ਰਿਕਾਰਡ ਨੂੰ ਤੋੜ ਦੇਣਗੇ। ਫਿਲਹਾਲ ਰੈਨਾ ਤੇ ਧੋਨੀ 193 ਮੈਚਾਂ ਦੇ ਨਾਲ ਸਭ ਤੋਂ ਜ਼ਿਆਦਾ ਆਈਪੀਐਲ ਮੈਚ ਖੇਡਣ ਵਾਲੇ ਖਿਡਾਰੀ ਹਨ। ਅੱਜ ਤੋਂ ਬਾਅਦ ਧੋਨੀ ਇਹ ਖਿਤਾਬ ਆਪਣੇ ਨਾਂ ਕਰ ਲੈਣਗੇ।


ਸੁਖਬੀਰ ਬਾਦਲ ਨੂੰ ਭਗਵੰਤ ਮਾਨ ਦੀ ਚੁਣੌਤੀ, ਬਹਿਸ ਲਈ ਤਿਆਰ ਹੋਣਗੇ ਅਕਾਲੀ ਲੀਡਰ?


ਧੋਨੀ ਦੇ ਆਈਪੀਐਲ ਕਰੀਅਰ 'ਤੇ ਧਿਆਨ ਮਾਰੀਏ ਤਾਂ ਉਨ੍ਹਾਂ 193 ਮੈਚਾਂ ਦੀਆਂ 173 ਪਾਰੀਆਂ 'ਚ 4476 ਰਨ ਬਣਾਏ ਹਨ। ਇਸ ਦੌਰਾਨ ਉਨ੍ਹਾਂ ਦੀ ਐਵਰੇਜ 42 ਤੋਂ ਜ਼ਿਆਦਾ ਰਹੀ। ਧੋਨੀ ਨੇ ਇਹ ਰਨ 137 ਤੋਂ ਜ਼ਿਆਦਾ ਦੇ ਸਟ੍ਰਾਇਕ ਰੇਟ ਨਾਲ ਬਣਾਏ ਹਨ। ਏਨਾ ਹੀ ਨਹੀਂ ਧੋਨੀ ਨੇ ਇਨ੍ਹਾਂ ਮੁਕਾਬਲਿਆਂ 'ਚ 23 ਅਰਧ ਸੈਂਕੜੇ ਵੀ ਜੜੇ ਹਨ। ਧੋਨੀ ਨੇ ਹੁਣ ਤਕ 299 ਚੌਕੇ ਲਾਏ ਹਨ। ਜਦਕਿ ਉਨ੍ਹਾਂ ਬੱਲੇ ਨਾਲ ਹੁਣ ਤਕ 121 ਛੱਕੇ ਜੜੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ