ਨਵੀਂ ਦਿੱਲੀ: ਮਹੇਂਦਰ ਸਿੰਘ ਧੋਨੀ ਭਾਵੇਂ ਟੀਮ ਇੰਡੀਆ ਤੋਂ ਬਾਹਰ ਹੋ ਗਏ ਹਨ, ਪਰ ਚੇਨਈ ਸੁਪਰ ਕਿੰਗਸ ਉਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦੀ। ਹਾਲ ਹੀ 'ਚ ਸੀਐਸਕੇ ਦੇ ਮਾਲਕ ਸ਼੍ਰੀਨਿਵਾਸਨ ਨੇ ਕਿਹਾ ਸੀ ਕਿ ਧੋਨੀ ਆਈਪੀਐਲ 2021 'ਚ ਵੀ ਚੇਨਈ ਵੱਲੋਂ ਖੇਡਣਗੇ। 2021 ਦੇ ਆਈਪੀਐਲ ਆਕਸ਼ਨ 'ਚ ਚੇਨਈ ਸੁਪਰਕਿੰਗਸ ਧੋਨੀ ਨੂੰ ਰਿਟੇਨ ਕਰੇਗਾ। ਉੱਥੇ ਹੀ ਹੁਣ ਸੀਨੀਅਰ ਖਿਡਾਰੀ ਸੁਰੇਸ਼ ਰੈਨਾ ਨੇ ਆਈਪੀਐਲ ਦੇ ਆਗਾਮੀ ਸੀਜ਼ਨ ਦੇ ਲਈ ਧੋਨੀ ਦੀ ਟ੍ਰੇਨਿੰਗ ਪਲੈਨਿੰਗ ਬਾਰੇ ਖੁਲਾਸਾ ਕੀਤਾ ਹੈ।


ਇਸ ਦੌਰਾਨ ਉਨ੍ਹਾਂ ਕਿਹਾ ਕਿ ਧੋਨੀ ਆਈਪੀਐਲ ਲਈ ਇਸ ਸਾਲ ਮਾਰਚ ਤੋਂ ਆਪਣੀ ਟ੍ਰੇਨਿੰਗ ਸ਼ੁਰੂ ਕਰਨਗੇ। ਰੈਨਾ ਨੇ ਕਿਹਾ, "ਧੋਨੀ ਸ਼ਾਇਦ ਮਾਰਚ ਦੇ ਪਹਿਲੇ ਹਫ਼ਤੇ ਚੇਨਈ ਆ ਰਹੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦਾ ਦੇਖ ਬਹੁਤ ਚੰਗਾ ਲੱਗ ਰਿਹਾ ਹੈ।"

ਰੈਨਾ ਨੇ ਅੱਗੇ ਕਿਹਾ ਕਿ "ਜੇਕਰ ਧੋਨੀ ਖੇਡ ਛੱਡਣਾ ਚਾਹੁੰਦੇ ਹਨ ਤਾਂ ਬਿਨ੍ਹਾਂ ਕਿਸੇ ਸ਼ੋਰ-ਸ਼ਰਾਬੇ ਦੇ ਛੱਡ ਸਕਦੇ ਹਨ। ਮੈਂ ਉਨ੍ਹਾਂ ਨੂੰ ਖੇਡਦੇ ਹੋਏ ਦੇਖਣਾ ਚਾਹੁੰਦਾ ਹਾਂ। ਉਹ ਪੂਰੀ ਤਰ੍ਹਾਂ ਫਿੱਟ ਹਨ ਤੇ ਸਖ਼ਤ ਮਿਹਨਤ ਕਰ ਰਹੇ ਹਨ। ਮੈਨੂੰ ਹੁਣ ਵੀ ਲੱਗਦਾ ਹੈ ਕਿ ਟੀਮ ਨੂੰ ਉਨ੍ਹਾਂ ਦੀ ਜ਼ਰੂਰਤ ਹੈ ਪਰ ਇਹ ਵਿਰਾਟ ਕੋਹਲੀ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਅੱਗੇ ਵਧਦੇ ਹਨ।"