ਸਰਕਾਰੀ ਮਦਦ ਤੋਂ ਵਾਂਝੀ ਖਿਡਾਰਨ ਛੱਡੇਗੀ ਖੇਡ ?
ਮੈਡਲ ਤੇ ਟਰਾਫੀਆਂ ਇੱਕ ਹੋਣਹਾਰ ਖਿਡਾਰਨ ਦੀ ਪੂੰਜੀ ਹੁੰਦੇ ਹਨ। ਇਹ ਮੈਡਲ ਅਤੇ ਟਰਾਫੀਆਂ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਜਿੱਤ ਕੇ ਜਮ੍ਹਾਂ ਕਰਦਾ ਹੈ। ਸ਼ਤਰੰਜ ਦੀ 21 ਸਾਲਾਂ ਦੀ ਖਿਡਾਰਨ ਮਲਿਕਾ ਨੇ ਵੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਮ ਚਮਕਾਇਆ ਅਤੇ ਵੱਡੇ ਤੋਂ ਵੱਡੇ ਟੂਰਨਾਮੈਂਟਸ 'ਚ ਮੈਡਲ ਜਿੱਤੇ।
ਮਲਿਕਾ ਖੁਦ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੀ ਹੈ ਅਤੇ ਖੇਡ ਦੀ ਚੰਗੀ ਕੋਚਿੰਗ ਲਈ ਮਦਦ ਦੀ ਅਪੀਲ ਕਰਨਾ ਚਾਹੁੰਦੀ ਹੈ।
ਖਾਸ ਗੱਲ ਇਹ ਹੈ ਕਿ ਮਲਿਕਾ ਸੁਣ ਤੇ ਬੋਲ ਨਹੀਂ ਸਕਦੀ। ਪਰ ਸ਼ਤਰੰਜ ਦੀ ਖੇਡ ਵਿੱਚ ਉਸਦੀ ਕਾਮਯਾਬੀ ਹਰ ਕਿਸੇ ਨੂੰ ਹੈਰਾਨ ਕਰ ਦੇਣ ਵਾਲੀ ਹੈ। ਪੰਜਾਬ ਦੀ ਇਹ ਖਿਡਾਰਨ ਸ਼ਤਰੰਝ ਦੀ ਖੇਡ ਦੀ ਵਰਲਡ ਚੈਂਪੀਅਨ ਹੈ।
ਅਜਿਹਾ ਨਹੀਂ ਹੈ ਕਿ ਮਲਿਕਾ ਜਾਂ ਉਸਦੇ ਪਰਿਵਾਰ ਨੇ ਸਰਕਾਰੀ ਮਦਦ ਲਈ ਅਪੀਲ ਨਹੀਂ ਕੀਤੀ। ਡਿਪਟੀ ਕਮਿਸ਼ਨਰ ਨੇ ਮਦਦ ਲਈ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ। ਪਰ ਫਾਈਲ ਰਾਹ ਵਿੱਚ ਹੀ ਗੁੰਮ ਹੋ ਗਈ।
ਜੀ ਹਾਂ ਏਸ਼ੀਅਨ ਅਤੇ ਵਰਲਡ ਡੈਫ ਚੈੱਸ ਚੈਂਪੀਅਨਸ਼ਿਪ ਚ ਗੋਲਡ ਮੈਡਲ ਜਿੱਤਣ ਵਾਲੀ ਮਲਿਕਾ ਦੇਸ਼ ਦੀ ਪਹਿਲੀ ਖਿਡਾਰਨ ਹੈ। 2016 ਵਿੱਚ ਅਰਮਿਨੀਆ 'ਚ ਹੋਈ ਵਰਲਡ ਡੈਫ ਚੈੱਸ ਚੈਂਪੀਅਨਸ਼ਿਪ ਤੇ 2015 'ਚ ਮੰਗੋਲੀਆ ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਚ ਉਸਨੇ ਗੋਲਡ ਜਿੱਤ ਦੇਸ਼ ਨਾਂ ਰੌਸ਼ਨ ਕੀਤਾ। ਚੈੱਸ ਵਿੱਚ ਮਲਿਕਾ ਤਿੰਨ ਵਾਰ ਨੈਸ਼ਨਲ ਚੈਂਪੀਅਨ ਵੀ ਰਹੀ ਹੈ।
ਵਿਸ਼ਵ ਪੱਧਰ ਤੇ ਦੇਸ਼ ਨਾਂ ਚਮਕਾਉਣ 'ਚ ਇਸ ਖਿਡਾਰਨ ਦਾ ਭਵਿੱਖ ਹੁਣ ਧੁੰਦਲਾ ਪੈ ਰਿਹਾ ਹੈ। ਚੈੱਸ ਦੀ ਖੇਡ ਵਿੱਚ ਹੋਰ ਅੱਗੇ ਵਧਣ ਦਾ ਉਸਦਾ ਸੁਪਨਾ ਹੁਣ ਸਾਕਾਰ ਹੁੰਦਾ ਨਜ਼ਰ ਨਹੀਂ ਆਉੰਦਾ, ਵਜ੍ਹਾ ਹੈ ਸਰਕਾਰ ਦੀ ਅਣਦੇਖੀ।
ਵਿਸ਼ਵ ਪੱਧਰ ਤੇ ਦੇਸ਼ ਨਾਂ ਚਮਕਾਉਣ 'ਚ ਇਸ ਖਿਡਾਰਨ ਦਾ ਭਵਿੱਖ ਹੁਣ ਧੁੰਦਲਾ ਪੈ ਰਿਹਾ ਹੈ। ਚੈੱਸ ਦੀ ਖੇਡ ਵਿੱਚ ਹੋਰ ਅੱਗੇ ਵਧਣ ਦਾ ਉਸਦਾ ਸੁਪਨਾ ਹੁਣ ਸਾਕਾਰ ਹੁੰਦਾ ਨਜ਼ਰ ਨਹੀਂ ਆਉੰਦਾ, ਵਜ੍ਹਾ ਹੈ ਸਰਕਾਰ ਦੀ ਅਣਦੇਖੀ।
ਸੂਬੇ ਚ ਚੰਗੇ ਖਿਡਾਰੀ ਪੈਦਾ ਕਰਨ ਤੇ ਉਨ੍ਹਾਂ ਨੂੰ ਹਰ ਸਹੂਲਤ ਦੇਣ ਦੇ ਸਰਕਾਰੀ ਦਾਵਿਆਂ 'ਤੇ ਇਸ ਖਿਡਾਰਨ ਦੀ ਅਣਦੇਖੀ ਨੇ ਫਿਰ ਸਵਾਲ ਖੜਾ ਕਰ ਦਿੱਤਾ ਹੈ।