ਕੋਲੰਬੋ - ਆਸਟ੍ਰੇਲੀਆ ਨੇ ਵਨਡੇ ਸੀਰੀਜ਼ 'ਚ ਕਮਾਲ ਕਰਨ ਤੋਂ ਬਾਅਦ ਟੀ-20 ਸੀਰੀਜ਼ ਵੀ ਕਲੀਨ ਸਵੀਪ ਕਰ ਲਈ। ਦੂਜੇ ਟੀ-20 ਮੈਚ 'ਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਮਾਤ ਦੇਕੇ ਸੀਰੀਜ਼ 'ਤੇ 2-0 ਨਾਲ ਕਬਜਾ ਕੀਤਾ। 



  



















ਮੈਕਸਵੈਲ ਦਾ ਤਾਬੜਤੋੜ ਅਰਧ-ਸੈਂਕੜਾ 

 

ਸਪਿਨ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਵਿਕਟ 'ਤੇ ਮੈਕਸਵੈਲ ਅਤੇ ਵਾਰਨਰ ਨੇ ਮਿਲਕੇ ਆਸਟ੍ਰੇਲੀਆ ਨੂੰ ਦਮਦਾਰ ਸ਼ੁਰੂਆਤ ਦਿੱਤੀ। ਮੈਕਸਵੈਲ ਨੇ 29 ਗੇਂਦਾਂ 'ਤੇ 66 ਰਨ ਦੀ ਪਾਰੀ ਖੇਡੀ। ਮੈਕਸਵੈਲ ਦੀ ਪਾਰੀ 'ਚ 7 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। 




  



 

ਮੈਕਸਵੈਲ ਨੇ ਆਪਣਾ ਅਰਧ-ਸੈਂਕੜਾ 18 ਗੇਂਦਾਂ 'ਤੇ ਹੀ ਪੂਰਾ ਕਰ ਲਿਆ ਸੀ। ਅਰਧ-ਸੈਂਕੜੇ ਤਕ ਪਹੁੰਚਦਿਆਂ ਮੈਕਸਵੈਲ ਨੇ 5 ਚੌਕੇ ਅਤੇ 4 ਛੱਕੇ ਜੜੇ। ਮੈਕਸਵੈਲ ਨੇ ਵਾਰਨਰ ਨਾਲ ਮਿਲਕੇ ਪਹਿਲੇ ਵਿਕਟ ਲਈ 8.3 ਓਵਰਾਂ 'ਚ 93 ਰਨ ਜੋੜੇ। ਮੈਕਸਵੈਲ ਦੇ ਆਊਟ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਤੋਂ ਬਾਅਦ ਇੱਕ 5 ਵਿਕਟ ਗਵਾਏ ਅਤੇ ਟੀਮ ਦਾ ਰਨ ਰੇਟ ਵੀ ਘਟ ਗਿਆ। ਪਰ ਆਸਟ੍ਰੇਲੀਆ ਨੇ 17.3 ਓਵਰਾਂ 'ਚ 4 ਵਿਕਟਾਂ ਨਾਲ ਜਿੱਤ ਦਰਜ ਕਰ ਲਈ। 






 

ਮੈਕਸਵੈਲ ਨੇ ਪਹਿਲੇ ਟੀ-20 ਮੈਚ 'ਚ 145 ਰਨ ਦੀ ਨਾਬਾਦ ਪਾਰੀ ਖੇਡੀ ਸੀ। ਦੋਨੇ ਮੈਚਾਂ 'ਚ ਧਮਾਕੇਦਾਰ ਸੀਰੀਜ਼ ਲਈ ਮੈਕਸਵੈਲ ਨੂੰ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ। ਮੈਕਸਵੈਲ ਨੇ ਸੀਰੀਜ਼ 'ਚ ਕੁਲ 94 ਗੇਂਦਾਂ 'ਤੇ 211 ਰਨ ਬਣਾਏ। ਮੈਕਸਵੈਲ ਨੇ ਕੁਲ 2 ਪਾਰੀਆਂ 'ਚ 21 ਚੌਕੇ ਅਤੇ 13 ਛੱਕੇ ਜੜੇ।