ਪੰਜਾਬ ਦੀ ਧੀ ਮਾਰ ਰਹੀ ਮੱਲਾਂ

ਭਾਰਤੀ ਟੀ-20 ਟੀਮ ਦੀ ਕਪਤਾਨ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਲਗਾਤਾਰ ਮੱਲਾਂ ਮਾਰ ਰਹੀ ਹਰਮਨਪ੍ਰੀਤ ਕੌਰ ਨੇ ਹੁਣਇੱਕ ਹੋਰ ਕਾਰਨਾਮਾ ਕਰ ਵਿਖਾਇਆ ਹੈ।
ਗਿਲਕ੍ਰਿਸਟ ਦਾ ਟਵੀਟ
ਪੰਜਾਬ 'ਚ ਮੋਗਾ ਜਿਲੇ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਭੁੱਲਰ ਦੇ ਆਸਰੇ ਭਾਰਤ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਇਸ ਮੈਚ 'ਚ ਦਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 244 ਰਨ ਦਾ ਸਕੋਰ ਖੜਾ ਕੀਤਾ।
ਹਰਮਨਪ੍ਰੀਤ ਨੇ ਆਸਟ੍ਰੇਲੀਆ ਦੀ ਮਹਿਲਾ ਬਿਗ ਬੈਸ਼ ਲੀਗ 'ਚ ਲਗਾਤਾਰ 2 ਮੈਚਾਂ 'ਚ ਅਜਿਹਾ ਆਲ ਰਾਊਂਡ ਖੇਡ ਵਿਖਾਇਆ ਕਿ ਗਿਲਕ੍ਰਿਸਟ ਵਰਗਾ ਦਿੱਗਜ ਖਿਡਾਰੀ ਵੀ ਉਨ੍ਹਾਂ ਦਾ ਫੈਨ ਹੋ ਗਿਆ।
ਇਸਤੋਂ ਬਾਅਦ ਲਗਾਤਾਰ ਧਮਾਕੇ ਕਰਨ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਮਹਿਲਾਵਾਂ ਦੇ ਵਿਸ਼ਵ ਕਪ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ 'ਚ ਆਖਰੀ ਓਵਰ 'ਚ ਅਜਿਹਾ ਕਾਰਨਾਮਾ ਕੀਤਾ ਕਿ ਵੇਖਣ ਵਾਲੇ ਵੇਖਦੇ ਰਹਿ ਗਏ।
ਅਫਰੀਕੀ ਟੀਮ 49.4 ਓਵਰਾਂ 'ਚ 244 ਰਨ 'ਤੇ ਆਲ ਆਊਟ ਹੋ ਗਈ। ਜਵਾਬ 'ਚ ਭਾਰਤ ਲਈ ਮੋਨਾ ਮੇਸ਼ਰਾਮ ਅਤੇ ਦੀਪਤੀ ਸ਼ਰਮਾ ਨੇ ਅਰਧ-ਸੈਂਕੜੇ ਠੋਕੇ। ਮੇਸ਼ਰਾਮ ਨੇ 59 ਰਨ ਅਤੇ ਦੀਪਤੀ ਨੇ 71 ਰਨ ਦੀ ਪਾਰੀ ਖੇਡੀ। ਇਸ ਮੈਚ ਦੇ 49 ਓਵਰ ਖਤਮ ਹੋਣ ਤੋਂ ਬਾਅਦ ਭਾਰਤ ਦਾ ਸਕੋਰ 8 ਵਿਕਟਾਂ ਦੇ ਨੁਕਸਾਨ 'ਤੇ 236 ਰਨ ਸੀ।
ਆਖਰੀ ਓਵਰ 'ਚ ਭਾਰਤ ਨੂੰ ਜਿੱਤ ਲਈ 9 ਰਨ ਚਾਹੀਦੇ ਸਨ। ਪਹਿਲੀ ਹੀ ਗੇਂਦ 'ਤੇ ਹਰਮਨਪ੍ਰੀਤ ਕੌਰ ਨੇ 2 ਰਨ ਲੈਣ ਦੀ ਕੋਸ਼ਿਸ਼ ਕੀਤੀ ਪਰ ਦੂਜਾ ਰਨ ਲੈਂਦੇ ਹੋਏ ਪੂਨਮ ਯਾਦਵ ਰਨ ਆਊਟ ਹੋ ਗਈ। ਇਸਤੋਂ ਬਾਅਦ ਅਗਲੀਆਂ 3 ਗੇਂਦਾਂ 'ਤੇ ਕੋਈ ਰਨ ਨਹੀਂ ਬਣਿਆ।
ਆਖਰੀ 2 ਗੇਂਦਾਂ 'ਤੇ ਭਾਰਤ ਨੂੰ ਜਿੱਤ ਲਈ 8 ਰਨ ਚਾਹੀਦੇ ਸਨ। ਹਰਮਨਪ੍ਰੀਤ ਕੌਰ ਨੇ ਓਵਰ ਦੀ 5ਵੀਂ ਗੇਂਦ 'ਤੇ ਛੱਕਾ ਠੋਕਿਆ ਅਤੇ ਭਾਰਤ ਨੂੰ ਜਿੱਤ ਦੇ ਨੇੜ ਪਹੁੰਚਾ ਦਿੱਤਾ। ਆਖਰੀ ਗੇਂਦ 'ਤੇ ਹਰਮਨਪ੍ਰੀਤ ਕੌਰ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਲਾਂਗ ਵਲ ਗਈ। ਹਰਮਨਪ੍ਰੀਤ ਕੌਰ ਨੇ 2 ਰਨ ਹਾਸਿਲ ਕਰ ਭਾਰਤ ਦੇ ਖਾਤੇ 'ਚ ਜਿੱਤ ਪਾ ਦਿੱਤੀ। ਹਰਮਨਪ੍ਰੀਤ ਕੌਰ ਦੇ ਇਸ ਕਾਰਨਾਮੇ ਤੋਂ ਬਾਅਦ ਹਰ ਪਾਸੇ ਉਸਦੇ ਚਰਚੇ ਹਨ।
ਆਸਟ੍ਰੇਲੀਆ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਗਿਲਕ੍ਰਿਸਟ ਨੇ ਵੀ ਬਿਗ ਬੈਸ਼ ਲੀਗ ਦੌਰਾਨ ਹਰਮਨਪ੍ਰੀਤ ਕੌਰ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਕਲਾਸੀ ਅਤੇ ਸਕਿਲਫੁਲ ਖਿਡਾਰਨ ਦੱਸਿਆ ਸੀ।
Adam Gilchrist @gilly381 Dec 10 Seriously impressed with @ImHarmanpreet in last nights #WBBL02 Classy, skillful. A wonderful addition to the tournament.