ਭੁਵਨੇਸ਼ਵਰ: ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐਫਆਈਐਚ) ਨੇ ਪੁਰਸਾਂ ਦੇ ਹਾਕੀ ਵਰਲਡ ਕੱਪ-2018 ਲਈ ਪੂਲ ਤੇ ਮੈਚਾਂ ਦੀ ਸਮਾਂ ਸਾਰਣੀ ਬਾਰੇ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ 16 ਟੀਮਾਂ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ ਵਿੱਚ ਹਿੱਸਾ ਲੈਣਗੀਆਂ। ਇਨ੍ਹਾਂ ਨੂੰ ਚਾਰ ਪੂਲ - A, B, C ਤੇ D ਵਿੱਚ ਵੰਡਿਆ ਗਿਆ ਹੈ।


ਅਰਜਨਟੀਨਾ, ਨਿਊਜ਼ੀਲੈਂਡ, ਸਪੇਨ ਤੇ ਫਰਾਂਸ ਨੂੰ ਪੂਲ-ਏ ਵਿੱਚ ਵੰਡਿਆ ਗਿਆ ਹੈ ਜਦਕਿ ਪੂਲ-ਬੀ ਵਿੱਚ ਆਸਟਰੇਲੀਆ, ਇੰਗਲੈਂਡ, ਆਇਰਲੈਂਡ ਤੇ ਚੀਨ ਸ਼ਾਮਲ ਹਨ। ਮੇਜ਼ਬਾਨ ਭਾਰਤ ਪੂਲ-ਸੀ ਵਿੱਚ ਬੈਲਜੀਅਮ, ਕੈਨੇਡਾ ਤੇ ਦੱਖਣੀ ਅਫਰੀਕਾ ਨਾਲ ਭਿੜੇਗੀ। ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਨੀਦਰਲੈਂਡ ਪੂਲ ਡੀ ਵਿੱਚ ਜਰਮਨੀ, ਮਲੇਸ਼ੀਆ ਤੇ ਪਾਕਿਸਤਾਨ ਵਿਰੁੱਧ ਖੇਡੇਗੀ।

ਇਹ ਟੂਰਨਾਮੈਂਟ 28 ਨਵੰਬਰ ਤੋਂ ਸ਼ੁਰੂ ਹੋਵੇਗਾ ਤੇ ਆਖਰੀ ਮੈਚ 16 ਦਸੰਬਰ ਨੂੰ ਕਲਿੰਗਾ ਸਟੇਡੀਅਮ ਵਿੱਚ ਕਰਾਇਆ ਜਾਵੇਗਾ। ਹਾਲਾਂਕਿ, ਪੂਲ-ਵਾਰ ਮੁਕਾਬਲੇ 28 ਨਵੰਬਰ ਤੋਂ 9 ਦਸੰਬਰ ਦੇ ਵਿਚਕਾਰ ਹੋਣਗੇ। ਹਰ ਦਿਨ ਦੋ ਮੈਚ ਕ੍ਰਮਵਾਰ 5.00 ਵਜੇ ਤੇ 7.00 ਵਜੇ (IST) ਖੇਡੇ ਜਾਣਗੇ।

ਓਪਨਿੰਗ ਡੇਅ ਵਾਲੇ ਦਿਨ ਪਹਿਲੇ ਮੈਚ ਵਿੱਚ ਬੈਲਜੀਅਮ, ਕੈਨੇਡਾ ਦਾ ਸਾਹਮਣਾ ਕਰੇਗਾ ਜਦਕਿ ਉਸ ਦਿਨ ਦੇ ਦੂਜੇ ਮੈਚ ਵਿੱਚ ਭਾਰਤ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗਾ।