Messi's FIFA Record: ਅਰਜਨਟੀਨਾ ਨੇ ਆਖਿਰਕਾਰ ਫੀਫਾ ਵਿਸ਼ਵ ਕੱਪ 2022 ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਅਰਜਨਟੀਨਾ ਨੇ ਕਰੋ ਜਾਂ ਮਰੋ ਦੇ ਮੈਚ ਵਿੱਚ ਮੈਕਸੀਕੋ ਨੂੰ 2-0 ਨਾਲ ਹਰਾਇਆ। ਇਸ ਮੈਚ 'ਚ ਸਟਾਰ ਫੁੱਟਬਾਲਰ ਲਿਓਨੇਲ ਮੇਸੀ ਅਤੇ ਐਂਜੋ ਫਰਨਾਂਡੀਜ਼ ਨੇ ਗੋਲ ਕੀਤੇ। ਮੇਸੀ ਨੇ ਮੈਕਸੀਕੋ ਦੇ ਖਿਲਾਫ ਗੋਲ ਕਰਕੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਦਰਅਸਲ, ਮੇਸੀ ਨੇ ਅਰਜਨਟੀਨਾ ਦੇ ਸਾਬਕਾ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦੇ ਵਿਸ਼ਵ ਕੱਪ ਦੇ 8 ਗੋਲਾਂ ਦੀ ਬਰਾਬਰੀ ਕਰ ਲਈ ਹੈ।
ਮੈਸੀ ਨੇ ਮਾਰਾਡੋਨਾ ਦੀ ਕੀਤੀ ਬਰਾਬਰੀ
ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ ਮੈਕਸੀਕੋ ਖਿਲਾਫ ਗੋਲ ਕਰਕੇ ਵੱਡਾ ਰਿਕਾਰਡ ਬਣਾ ਲਿਆ ਹੈ। ਦਰਅਸਲ, ਉਸਨੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦੇ ਵੱਡੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਮੇਸੀ ਨੇ ਆਪਣਾ 21ਵਾਂ ਵਿਸ਼ਵ ਕੱਪ ਮੈਚ ਮੈਕਸੀਕੋ ਖਿਲਾਫ ਖੇਡਿਆ, ਜਦਕਿ ਮਾਰਾਡੋਨਾ ਨੇ ਵੀ ਅਰਜਨਟੀਨਾ ਲਈ ਵਿਸ਼ਵ ਕੱਪ ਦੇ 21 ਮੈਚ ਖੇਡੇ। ਇਸ ਦੇ ਨਾਲ ਹੀ ਵਿਸ਼ਵ ਕੱਪ ਵਿੱਚ ਗੋਲਾਂ ਦੇ ਮਾਮਲੇ ਵਿੱਚ ਉਸ ਨੇ ਮਾਰਾਡੋਨਾ ਦੀ ਬਰਾਬਰੀ ਕਰ ਲਈ ਹੈ। ਦਰਅਸਲ ਮੇਸੀ ਨੇ ਮੈਕਸੀਕੋ ਦੇ ਖਿਲਾਫ ਆਪਣਾ 8ਵਾਂ ਵਿਸ਼ਵ ਕੱਪ ਗੋਲ ਕੀਤਾ। ਇਸ ਤੋਂ ਪਹਿਲਾਂ ਮਾਰਾਡੋਨਾ ਨੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਲਈ 8 ਗੋਲ ਕੀਤੇ ਸਨ।
ਮੈਕਸੀਕੋ ਖਿਲਾਫ਼ ਕੀਤਾ ਗੋਲ
ਮੇਸੀ ਨੇ ਫੀਫਾ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਮੈਚ ਵਿੱਚ ਆਪਣੀ ਟੀਮ ਅਰਜਨਟੀਨਾ ਨੂੰ ਮੈਕਸੀਕੋ ਖ਼ਿਲਾਫ਼ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੈਚ ਵਿੱਚ ਮੇਸੀ ਨੇ ਇੱਕ ਗੋਲ ਕੀਤਾ। ਉਸ ਨੇ ਮੈਚ ਦੇ ਦੂਜੇ ਅੱਧ ਦੇ 64ਵੇਂ ਮਿੰਟ ਵਿੱਚ ਲੰਬੀ ਦੂਰੀ ਤੋਂ ਗੋਲ ਕੀਤਾ। ਇਸ ਸਾਲ ਅਰਜਨਟੀਨਾ ਲਈ ਮੈਸੀ ਦਾ ਇਹ 13ਵਾਂ ਗੋਲ ਸੀ।
ਮੇਸੀ ਨੇ ਇਸ ਮੈਚ ਵਿੱਚ ਕੋਈ ਹੋਰ ਗੋਲ ਨਹੀਂ ਕੀਤਾ ਪਰ ਟੀਮ ਦੇ ਅਗਲੇ ਅਤੇ ਦੂਜੇ ਗੋਲ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੈਚ ਦੇ 87ਵੇਂ ਮਿੰਟ ਵਿੱਚ ਆਪਣੇ ਤਜ਼ਰਬੇ ਨੂੰ ਪੇਸ਼ ਕਰਦੇ ਹੋਏ ਅਜਿਹਾ ਮੌਕਾ ਪੈਦਾ ਕੀਤਾ ਕਿ ਉਸ ਦੇ ਸਾਥੀ ਐਂਜੋ ਫਰਨਾਂਡੇਜ਼ ਨੇ ਗੋਲ ਕਰਕੇ ਆਪਣੀ ਟੀਮ ਨੂੰ 2-0 ਦੀ ਬੜ੍ਹਤ ਦਿਵਾਈ ਅਤੇ ਇਸ ਬੜ੍ਹਤ ਨੂੰ ਅੰਤ ਤੱਕ ਬਰਕਰਾਰ ਰੱਖਿਆ ਅਤੇ ਮੈਚ ਜਿੱਤ ਲਿਆ।