IPL 2020, MI vs KKR: ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਹਰਾਇਆ
ਏਬੀਪੀ ਸਾਂਝਾ | 23 Sep 2020 11:42 PM (IST)
IPL 2020, MI vs KKR: ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਹਰਾਇਆ
MI vs KKR, IPL 2020: ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਹਰਾ ਕਿ ਇਸ ਸੀਜ਼ਨ 'ਚ ਆਪਣੀ ਪਹਿਲੀ ਜਿੱਤ ਦਰਜ ਕਰਵਾ ਲਈ ਹੈ।ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਗਿਆ।KKR ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।MI ਨੇ 20 ਓਵਰਾਂ 'ਚ 5 ਵਿਕਟ ਦੇ ਨੁਕਸਾਨ ਤੇ 195 ਦੌੜਾਂ ਦਾ ਟੀਚਾ ਰੱਖਿਆ ਸੀ। 196 ਦੌੜਾਂ ਦਾ ਟੀਚਾ ਹਾਸਲ ਕਰਨ ਮੈਦਾਨ 'ਚ ਉੱਤਰੀ KKR ਦੀ ਟੀਮ ਕੁੱਝ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ 20 ਓਵਰਾਂ 'ਚ ਸਾਰੀ ਟੀਮ 146 ਦੌੜਾਂ ਤੇ ਹੀ ਆਉਟ ਹੋ ਗਈ। ਇਸ ਮੈਚ 'ਚ ਰੋਹਿਤ ਸ਼ਰਮਾਂ ਨੇ ਸ਼ਾਨਦਾਰ ਪਾਰੀ ਖੇਤਡੀ ਅਤੇ 80 ਦੌੜਾਂ ਬਣਾਈਆਂ।