ਫੀਲਡਿੰਗ ਦੌਰਾਨ ਸਟਾਰਕ ਜ਼ਖਮੀ
ਡਾਕਟਰਾਂ ਅਨੁਸਾਰ ਹੁਣ ਸਟਾਰਕ ਨੂੰ ਕੁਝ ਸਮੇਂ ਲਈ ਕ੍ਰਿਕਟ ਮੈਦਾਨ ਤੋਂ ਦੂਰ ਰਹਿਣਾ ਪਵੇਗਾ। ਸਟਾਰਕ ਨੇ ਹਾਲ 'ਚ ਆਸਟ੍ਰੇਲੀਆ 'ਚ ਵਨਡੇ ਅਤੇ ਟੈਸਟ ਸੀਰੀਜ਼ 'ਚ ਦਮਦਾਰ ਖੇਡ ਵਿਖਾਇਆ ਸੀ।
Download ABP Live App and Watch All Latest Videos
View In Appਆਸਟ੍ਰੇਲੀਆ ਦੇ ਸਟਾਰ ਤੇਜ ਗੇਂਦਬਾਜ਼ ਮਿਚਲ ਸਟਾਰਕ ਨੂੰ ਹਰਸਟਵਿਲੇ ਓਵਲ 'ਚ ਅਭਿਆਸ ਦੌਰਾਨ ਗੰਭੀਰ ਰੂਪ 'ਚ ਸੱਟ ਲੱਗੀ।
ਫੀਲਡਿੰਗ ਕਰਦੇ ਹੋਏ ਸਟਾਰਕ ਦਾ ਖੱਬੀ ਲੱਤ ਦਾ ਗੋਡਾ ਮੈਦਾਨ 'ਤੇ ਰੱਖੀ ਕਿਸੇ ਚੀਜ ਨਾਲ ਜਾ ਵੱਜਿਆ।
ਹਸਪਤਾਲ 'ਚ ਸਟਾਰਕ ਦੇ ਗੋਡੇ 'ਤੇ 30 ਟਾਂਕੇ ਲਗਾਏ ਗਏ। ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਹੱਡੀ ਟੁੱਟਣੋ ਬਚ ਗਈ।
ਇਸਦੀ ਵਜ੍ਹਾ ਨਾਲ ਉਨ੍ਹਾਂ ਦੇ ਗੋਡੇ 'ਤੇ ਗੰਭੀਰ ਸੱਟ ਲੱਗੀ। ਸੱਟ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਲਦੀ ਹੀ ਐਂਬੂਲੈਂਸ ਬੁਲਾਈ ਗਈ। ਸਟਾਰਕ ਨੂੰ ਸੇਂਟ ਜਾਰਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਸਟਾਰਕ ਇਸ ਦੌਰੇ 'ਤੇ ਆਸਟ੍ਰੇਲੀਆ ਦੇ ਇਕੱਲੇ ਗੇਂਦਬਾਜ਼ ਸਨ ਜੋ ਲਗਾਤਾਰ ਚੰਗੀ ਲੈਅ 'ਚ ਨਜਰ ਆਏ।
ਸਟਾਰਕ ਨੂੰ ਲੱਗੀ ਇਸ ਸੱਟ ਤੋਂ ਬਾਅਦ ਟੀਮ ਮੈਨੇਜਮੈਂਟ ਨੇ ਇਹ ਉਮੀਦ ਜਤਾਈ ਕਿ ਦਖਣੀ ਅਫਰੀਕਾ ਖਿਲਾਫ ਖੇਡੀ ਜਾਣ ਵਾਲੀ ਘਰੇਲੂ ਸੀਰੀਜ਼ ਤੋਂ ਪਹਿਲਾਂ ਓਹ ਠੀਕ ਹੋ ਜਾਣ।
- - - - - - - - - Advertisement - - - - - - - - -