ਦੋਹਾਂ ਦੋਸਤਾਂ ਦੇ ਹੌਸਲੇ ਨੂੰ ਜ਼ਮਾਨਾ ਕਰਦਾ ਸਲਾਮ....
Download ABP Live App and Watch All Latest Videos
View In Appਇਹ ਲੜਕੇ ਲੱਕੜੀ ਦੇ ਬਕਸਿਆਂ ਵਿਚ ਹੱਥ ਰੱਖ ਕੇ ਉਨ੍ਹਾਂ ਦੇ ਸਹਾਰੇ ਪਹਾੜਾਂ ਦੀ ਚੜ੍ਹਾਈ ਕਰਦੇ ਹਨ। ਝੇਨ 8 ਸਾਲ ਦੀ ਉਮਰ ਵਿਚ ਅਨਾਥ ਹੋ ਗਿਆ ਸੀ।
ਉਸ ਦੀ ਪਤਨੀ ਅਤੇ ਇੱਕ ਬੱਚਾ ਵੀ ਹੈ। ਦੂਜੇ ਪਾਸੇ ਗੋਉ ਦਾ ਪੈਰ 2012 ਵਿਚ ਇੱਕ ਹਾਦਸੇ ਵਿਚ ਕੱਟਿਆ ਗਿਆ ਸੀ। ਉਹ ਹੁਣ 10ਵੀਂ ਕਲਾਸ ਵਿਚ ਪੜ੍ਹਦਾ ਹੈ।
ਦੋਵੇਂ ਵੱਖ-ਵੱਖ ਹਾਦਸਿਆਂ ਵਿਚ ਆਪਣੇ ਪੈਰ ਗੁਆ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਦੁਨੀਆ ਘੁੰਮਣ ਦਾ ਬੜਾ ਸ਼ੌਕ ਹੈ ਖ਼ਾਸ ਤੌਰ 'ਤੇ ਪਹਾੜ ਚੜ੍ਹਨ ਦਾ। ਇਸੇ ਸ਼ੌਕ ਨੇ ਦੋਹਾਂ ਨੂੰ ਮਿਲਾਇਆ ਸੀ ਅਤੇ ਹੁਣ ਤੱਕ ਉਹ ਮਿਲ ਕੇ 700 ਸ਼ਹਿਰ ਘੁੰਮ ਚੁੱਕੇ ਹਨ ਅਤੇ 100 ਤੋਂ ਜ਼ਿਆਦਾ ਪਹਾੜਾਂ ਦੀ ਉਚਾਈ ਨਾਪ ਚੁੱਕੇ ਹਨ।
ਚੀਨ ਦਾ 11 ਸਾਲਾ ਗੋਉ ਝੀਆ ਅਤੇ 33 ਸਾਲਾ ਝੇਨ ਝੋਉ ਲਗਭਗ ਇੱਕੋ ਜਿਹੇ ਹਨ। ਦੋਹਾਂ ਦੇ ਪੈਰ ਨਹੀਂ ਹਨ ਅਤੇ ਦੋਵੇਂ ਹੱਥਾਂ ਦੀ ਮਿਹਨਤ ਅਤੇ ਹੌਸਲੇ ਨਾਲ ਆਪਣੀ ਕਿਸਮਤ ਬਦਲਣ ਦਾ ਜਜ਼ਬਾ ਰੱਖਦੇ ਹਨ।
13 ਸਾਲ ਦੀ ਉਮਰ ਵਿਚ ਇੱਕ ਹਾਦਸੇ ਵਿਚ ਉਸ ਦੇ ਪੈਰ ਕੱਟੇ ਗਏ ਸਨ। 18 ਦੀ ਉਮਰ ਤੱਕ ਉਸ ਨੇ ਗੀਤ ਗਾ ਕੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਉਹ ਬੱਚਿਆਂ ਨੂੰ ਸੰਗੀਤ ਸਿਖਾਉਂਦਾ ਹੈ।
ਬੀਜਿੰਗ— ਕਿਸਮਤ ਹੱਥਾਂ ਦੀਆਂ ਲਕੀਰਾਂ 'ਤੇ ਨਹੀਂ ਸਗੋਂ ਹੱਥਾਂ ਦੀ ਮਿਹਨਤ 'ਤੇ ਨਿਰਭਰ ਕਰਦੀ ਹੈ। ਇਹ ਸਾਬਤ ਕਰ ਦਿੱਤਾ ਹੈ ਚੀਨ ਦੇ ਇਨ੍ਹਾਂ ਦੋ ਲੜਕਿਆਂ ਨੇ, ਜੋ ਦੁਨੀਆ ਨੂੰ ਆਪਣੀ ਠੋਕਰ 'ਤੇ ਰੱਖਦੇ ਹਨ ਅਤੇ ਬਿਨਾਂ ਪੈਰਾਂ ਤੋਂ ਪਹਾੜਾਂ ਦੀਆਂ ਉਚਾਈਆਂ ਚੜ੍ਹਦੇ ਹਨ।
- - - - - - - - - Advertisement - - - - - - - - -