ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਨੂੰ ਕਿਹਾ ਅਲਵਿਦਾ, ਫੋਸਕ ਕਰੇਗੀ ਵਰਲਡ ਕੱਪ ‘ਤੇ
ਮਿਤਾਲੀ ਪਿਛਲੇ ਕੁਝ ਸਮੇਂ ਤੋਂ ਟੀ-20 ਟੀਮ ‘ਚ ਥਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ। ਮਿਤਾਲੀ ਨੇ ਇਹ ਫੈਸਲਾ 2021 ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ‘ਤੇ ਫੋਕਸ ਕਰਨ ਲਈ ਲਿਆ ਹੈ।
Download ABP Live App and Watch All Latest Videos
View In Appਉਨ੍ਹਾਂ ਨੇ ਕਿਹਾ, “ਦੇਸ਼ ਦੇ ਲਈ ਵਿਧਵ ਕੱਪ ਜਿੱਤਣਾ ਮੇਰਾ ਸੁਪਨਾ ਹੈ ਤੇ ਮੈਂ ਆਪਣਾ ਬੇਸਟ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਮੈਂ ਬੀਸੀਸੀਆਈ ਨੂੰ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦੀ ਹਾਂ ਤੇ ਦਖਣੀ ਅਫਰੀਕਾ ਖਿਲਾਫ ਆਉਣ ਵਾਲੀ ਸੀਰੀਜ਼ ਲਈ ਭਾਰਤੀ ਟੀ-20 ਟੀਮ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।”
ਉਨ੍ਹਾਂ ਨੇ ਕਿਹਾ, “ਦੇਸ਼ ਦੇ ਲਈ ਵਿਧਵ ਕੱਪ ਜਿੱਤਣਾ ਮੇਰਾ ਸੁਪਨਾ ਹੈ ਤੇ ਮੈਂ ਆਪਣਾ ਬੇਸਟ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਮੈਂ ਬੀਸੀਸੀਆਈ ਨੂੰ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦੀ ਹਾਂ ਤੇ ਦਖਣੀ ਅਫਰੀਕਾ ਖਿਲਾਫ ਆਉਣ ਵਾਲੀ ਸੀਰੀਜ਼ ਲਈ ਭਾਰਤੀ ਟੀ-20 ਟੀਮ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।”
ਮਿਤਾਲੀ ਨੇ ਟੀ-20 ਕ੍ਰਿਕਟ ‘ਚ 89 ਮੈਚਾਂ ‘ਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ 2364 ਦੌੜਾਂ ਬਣਾਈਆਂ ਹਨ। ਉਸ ਦਾ ਸਭ ਤੋਂ ਵਧ ਸਕੌਰ ਨਾਬਾਦ 97 ਦੌੜਾਂ ਹਨ। ਉਨ੍ਹਾਂ ਨੇ 2006 ‘ਚ ਇੰਗਲੈਂਡ ਖਿਲਾਫ ਗੁਹਾਟੀ ‘ਚ ਟੀ-20 ਕ੍ਰਿਕਟ ‘ਚ ਡੈਬਿਊ ਕੀਤਾ ਸੀ।
ਮਿਤਾਲੀ ਨੇ ਕਿਹਾ, “2006 ਤੋਂ ਟੀ-20 ਅੰਤਰਾਸ਼ਟਰੀ ਕ੍ਰਿਕਟ ‘ਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਮੈਂ ਇਸ ਪਲੇਟਫਾਰਮ ਤੋਂ ਸਨਿਆਸ ਲੈ ਰਹੀ ਹਾਂ ਤਾਂ ਜੋ 2021 ਵਨਡੇ ਵਰਲਡ ਕੱਪ ‘ਤੇ ਧਿਆਨ ਦੇ ਸਕਾਂ।”
36 ਸਾਲਾ ਮਿਤਾਲੀ ਨੇ 32 ਟੀ-20 ਮੈਚਾਂ ਦੀ ਕਪਤਾਨੀ ਕੀਤੀ ਹੈ ਜਿਸ ‘ਚ ਤਿੰਨ ਮਹਿਲਾ ਟੀ-20 ਵਿਸ਼ਵ ਕੱਪ ਸ਼ਾਮਲ ਹਨ।
ਟੀ-20 ਕ੍ਰਿਕਟ ‘ਚ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਤ ਨੇ ਇਸ ਫਾਰਮੇਟ ਨੂੰ ਅਲਵਿਦਾ ਕਹਿ ਦਿੱਤਾ ਹੈ। ਮਿਤਾਲੀ ਪਿਛਲੇ ਕੁਝ ਸਮੇਂ ਤੋਂ ਟੀ-20 ਟੀਮ ‘ਚ ਥਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ। ਮਿਤਾਲੀ ਨੇ ਇਹ ਫੈਸਲਾ 2021 ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ‘ਤੇ ਫੋਕਸ ਕਰਨ ਲਈ ਲਿਆ ਹੈ।
- - - - - - - - - Advertisement - - - - - - - - -