✕
  • ਹੋਮ

ਮੰਗੋਲੀਆ ਦੇ ਕੋਚ ਦੇ ਕੱਪੜੇ ਉਤਾਰਨ 'ਤੇ ਵਿਵਾਦ

ਏਬੀਪੀ ਸਾਂਝਾ   |  22 Aug 2016 09:57 AM (IST)
1

ਮੰਗੋਲੀਆ ਦੇ ਦੋਨੇ ਕੋਚ ਇਸ ਫੈਸਲੇ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਪ੍ਰੋਟੈਸਟ ਕਰਨ ਲਈ ਜਜਿਸ ਦੇ ਟੇਬਲ ਕੋਲ ਜਾ ਖੜੇ। ਫਿਰ ਇਨ੍ਹਾਂ ਕੋਸ਼ਿਸ ਨੇ ਆਪਣੇ ਕਪੜੇ ਉਤਾਰ ਦਿੱਤੇ। ਇਨ੍ਹਾਂ ਹੀ ਨਹੀਂ ਜਦ ਦਰਸ਼ਕਾਂ ਨੇ ਇਸਦੇ ਖਿਲਾਫ ਸ਼ੋਰ ਮਚਾਇਆ ਤਾਂ ਕੋਚ ਨੇ ਆਪਣੀ ਪੈਂਟ ਵੀ ਉਤਾਰ ਦਿੱਤੀ ਅਤੇ ਇਹ ਸਭ ਵੇਖ ਜਜਿਸ ਦੇ ਨਾਲ-ਨਾਲ ਦਰਸ਼ਕ ਵੀ ਹੈਰਾਨ ਹੋ ਗਏ।

2

ਪਹਿਲੇ ਰਾਊਂਡ ਤੋਂ ਬਾਅਦ ਮੰਗੋਲੀਆ ਦੇ ਭਲਵਾਨ ਕੋਲ 1-0 ਦੀ ਲੀਡ ਹਾਸਿਲ ਹੋ ਗਈ ਸੀ। ਦੂਜੇ ਰਾਊਂਡ 'ਚ ਯੋਗੇਸ਼ਵਰ ਨੇ ਹੋਰ ਵੀ ਐਗਰੈਸਿਵ ਹੋਕੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਯੋਗੇਸ਼ਵਰ ਦੇ ਅਟੈਕ ਦਾ ਫਾਇਦਾ ਵੀ ਮੰਗੋਲੀਆ ਦੇ ਭਲਵਾਨ ਨੇ ਚੁੱਕਿਆ। ਮੰਗੋਲੀਆ ਦੇ ਭਲਵਾਨ ਨੇ 2 ਹੋਰ ਅੰਕ ਹਾਸਿਲ ਕਰ ਲਏ। ਯੋਗੇਸ਼ਵਰ ਅੰਤ ਤਕ ਕੋਸ਼ਿਸ਼ਾਂ ਕਰਦੇ ਰਹੇ ਪਰ ਮੰਗੋਲੀਆ ਦੇ ਭਲਵਾਨ 'ਤੇ ਕਾਬੂ ਪਾਉਣ 'ਚ ਯੋਗੇਸ਼ਵਰ ਕਾਮਯਾਬ ਨਹੀਂ ਹੋ ਸਕੇ। ਮੰਗੋਲੀਆ ਦੇ ਭਲਵਾਨ ਨੇ ਇਹ ਮੈਚ 3-0 ਨਾਲ ਜਿੱਤ ਲਿਆ।

3

4

ਪਰ ਰੈਫਰੀ ਨੇ ਮੰਗੋਲੀਆ ਦੇ ਭਲਵਾਨ ਦੇ ਸਮਾਂ ਖਰਾਬ ਕਰਨ ਲਈ 1 ਅੰਕ ਦੀ ਪੈਨਲਟੀ ਲਗਾ ਦਿੱਤੀ ਅਤੇ ਦੋਨਾ ਦਾ ਸਕੋਰ 7-7 ਦੀ ਬਰਾਬਰੀ 'ਤੇ ਆ ਗਿਆ। ਇਸਤੋਂ ਬਾਅਦ ਮੰਗੋਲੀਆ ਦੇ ਕੋਚ ਨੇ ਇਸ ਫੈਸਲੇ ਨੂੰ ਚੈਲੈਂਜ ਕੀਤਾ ਅਤੇ ਜਜਿਸ ਨੇ ਇਹ ਚੈਲੈਂਜ ਨਹੀਂ ਮੰਨਿਆ ਜਿਸ ਕਾਰਨ ਉਜ਼ਬੇਕਿਸਤਾਨ ਦੇ ਭਲਵਾਨ ਨੂੰ 1 ਹੋਰ ਅੰਕ ਮਿਲ ਗਿਆ ਅਤੇ ਮੰਗੋਲੀਆ ਦਾ ਭਲਵਾਨ ਮੈਚ ਗਵਾ ਬੈਠਾ।

5

ਮਾਮਲਾ ਇਨ੍ਹਾਂ ਵਿਗੜ ਗਿਆ ਸੀ ਕਿ ਪੁਲਿਸ ਅਧਿਕਾਰੀਆਂ ਨੂੰ ਆਉਣਾ ਪਿਆ ਅਤੇ ਓਹੀ ਇਨ੍ਹਾਂ ਕੋਚਿਸ ਨੂੰ ਮੈਦਾਨ ਤੋਂ ਬਾਹਰ ਲੈਕੇ ਗਏ। ਕੋਚ ਪ੍ਰੋਟੈਸਟ ਕਰਨਾ ਚਾਹੁੰਦੇ ਸਨ ਪਰ ਇਨ੍ਹਾਂ ਦੇ ਇਸ ਕਾਰਨਾਮੇ ਤੋਂ ਬਾਅਦ ਰੀਓ ਓਲੰਪਿਕਸ ਦਾ ਆਖਰੀ ਦਿਨ ਵਿਵਾਦਾਂ 'ਚ ਘਿਰ ਗਿਆ।

6

ਭਾਰਤ ਦੇ ਯੋਗੇਸ਼ਵਰ ਦੱਤ ਨੂੰ ਹਰਾਉਣ ਤੋਂ ਬਾਅਦ ਮੰਗੋਲੀਆ ਦੇ ਭਲਵਾਨ ਨੇ ਬਰੌਂਜ਼ ਮੈਡਲ ਮੈਚ ਤਕ ਦਾ ਸਫਰ ਤੈਅ ਕੀਤਾ। ਬਰੌਂਜ਼ ਮੈਡਲ ਮੁਕਾਬਲੇ 'ਚ ਗੈਨਜ਼ੋਰਿਜਿਨ ਮੰਦਾਖਨਾਰਨ ਦਾ ਮੁਕਾਬਲਾ ਉਜ਼ਬੇਕਿਸਤਾਨ ਦੇ ਇਖਤਿਯੋਰ ਨਾਵਰੁਜੋਵ ਨਾਲ ਹੋਇਆ। ਇਸ ਮੈਚ 'ਚ ਆਖਰੀ 18 ਸੈਕਿੰਡ ਬਚੇ ਸਨ ਜਦ ਮੰਗੋਲੀਆ ਦਾ ਭਲਵਾਨ ਲੀਡ ਹਾਸਿਲ ਕਰ ਚੁੱਕਿਆ ਸੀ ਅਤੇ 7-6 ਨਾਲ ਅੱਗੇ ਚਲ ਰਿਹਾ ਸੀ। ਮੰਗੋਲੀਆ ਦੇ ਭਲਵਾਨ ਨੇ ਮੈਚ ਖਤਮ ਹੋਣ ਤੋਂ ਪਹਿਲਾਂ ਹੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਟੀਮ ਵੀ ਖੁਸ਼ੀ ਮਨਾ ਰਹੀ ਸੀ।

7

ਯੋਗੇਸ਼ਵਰ ਦੱਤ, ਭਾਰਤ ਲਈ ਲੰਡਨ ਓਲੰਪਿਕਸ ਦਾ ਹੀਰੋ ਰਿਹਾ ਇਹ ਭਲਵਾਨ ਰੀਓ 'ਚ ਦੇਸ਼ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ। ਯੋਗੇਸ਼ਵਰ ਦੱਤ ਰੀਓ ਓਲੰਪਿਕਸ ਦਾ ਪਹਿਲਾ ਮੁਕਾਬਲਾ ਹਾਰ ਕਰ ਖੇਡਾਂ 'ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ। ਮੰਗੋਲੀਆ ਦੇ ਭਲਵਾਨ ਖਿਲਾਫ ਖੇਡੇ ਕੁਆਲੀਫਾਇੰਗ ਮੁਕਾਬਲੇ 'ਚ ਯੋਗੇਸ਼ਵਰ ਨੇ ਦਮਦਾਰ ਸ਼ੁਰੂਆਤ ਕੀਤੀ। ਪਰ ਮੰਗੋਲੀਆ ਦੇ ਗੈਨਜ਼ੋਰਿਜਿਨ ਮੰਦਾਖਨਾਰਨ ਨੇ ਦਮਦਾਰ ਡਿਫੈਂਸ ਕਰਦਿਆਂ ਯੋਗੇਸ਼ਵਰ ਨੂੰ ਲਗਾਤਾਰ ਅਟੈਕ ਦੇ ਬਾਵਜੂਦ ਅੰਕ ਜੁਟਾਉਣ ਦਾ ਮੌਕਾ ਨਹੀਂ ਦਿੱਤਾ।

  • ਹੋਮ
  • ਖੇਡਾਂ
  • ਮੰਗੋਲੀਆ ਦੇ ਕੋਚ ਦੇ ਕੱਪੜੇ ਉਤਾਰਨ 'ਤੇ ਵਿਵਾਦ
About us | Advertisement| Privacy policy
© Copyright@2026.ABP Network Private Limited. All rights reserved.