ਦੇਸ਼ ਦੇ ਸਭ ਤੋਂ ਸਫ਼ਲ ਕ੍ਰਿਕਟ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਅੰਤਰ ਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਧੋਨੀ ਬੇਸ਼ੱਕ ਹੁਣ ਨੀਲੀ ਜਰਸੀ 'ਚ ਮੈਦਾਨ 'ਤੇ ਨਹੀਂ ਉੱਤਰਨਗੇ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਫਿਲਹਾਲ IPL 'ਚ ਖੇਡਦੇ ਰਹਿਣਗੇ।

ਹੁਣ ਹਰ ਕਿਸੇ ਦੇ ਜ਼ਹਿਨ 'ਚ ਇਹ ਹੈ ਕਿ ਮਾਹੀ ਹੁਣ ਅੱਗੇ ਕੀ ਕਰਨਗੇ? ਧੋਨੀ ਹੁਣ ਸਿਰਫ਼ ਆਉਣ ਵਾਲੀ ਪੀੜ੍ਹੀ ਦੇ ਕ੍ਰਿਕਟਰਾਂ ਨੂੰ ਤਿਆਰ ਹੀ ਨਹੀਂ ਕਰਨਗੇ ਸਗੋਂ ਦੇਸ਼ ਦੇ ਕਿਸਾਨਾਂ ਦੀ ਮਦਦ ਲਈ ਵੀ ਅੱਗੇ ਆ ਰਹੇ ਹਨ।

ਸੰਨਿਆਸ ਤੋਂ ਬਾਅਦ ਧੋਨੀ ਦਾ ਕ੍ਰਿਕਟ ਨਾਲ ਜੋੜ ਖ਼ਤਮ ਨਹੀਂ ਹੋਣ ਵਾਲਾ। ਉਹ ਇਸ ਸਾਲ IPL ਸੀਜ਼ਨ ਤੋਂ ਇਲਾਵਾ ਅਗਲੇ ਕੁਝ ਸਾਲ ਟੂਰਮਾਨੈਂਟ ਦਾ ਹਿੱਸਾ ਬਣੇ ਰਹਿਣਗੇ। ਉਹ ਸਾਲ 'ਚ ਤਿੰਨ ਮਹੀਨੇ ਇਸ ਟੂਰਨਾਮੈਂਟ ਲਈ ਕੱਢਣਗੇ।

ਇਸ ਤੋਂ ਇਲਾਵਾ ਬਾਕੀ ਸਮਾਂ ਧੋਨੀ ਖੇਤੀ 'ਚ ਹੱਥ ਅਜਮਾਉਣਗੇ। ਧੋਨੀ 'ਨਿਓ ਗਲੋਬਲ ਫਰਟੀਲਾਇਜ਼ਰ' ਨਾਂਅ ਦਾ ਇਕ ਨਵਾਂ ਬ੍ਰਾਂਡ ਬਜ਼ਾਰ 'ਚ ਲਿਆਉਣ ਜਾ ਰਹੇ ਹਨ। ਇਸ ਲਈ ਕਈ ਸੂਬਿਆਂ ਦੀਆਂ ਸਰਕਾਰਾਂ ਦੇ ਨਾਲ ਧੋਨੀ ਦੀ ਗੱਲਬਾਤ ਚੱਲ ਰਹੀ ਹੈ। ਇਸ ਬ੍ਰਾਂਡ ਜ਼ਰੀਏ ਖੇਤੀ ਨਾਲ ਜੁੜੇ ਉਪਕਰਨਾਂ ਤੇ ਹੋਰ ਉਤਪਾਦਾਂ ਨੂੰ ਉਹ ਪਿੰਡਾਂ 'ਚ ਕਿਸਾਨਾਂ ਤਕ ਪਹੁੰਚਾਉਣਗੇ।

ਮੁਫ਼ਤ ਸਿੱਖਿਆ ਲਈ ਬਣਾ ਰਹੇ ਸਕੂਲ:

ਇਸ ਦੇ ਨਾਲ ਹੀ ਐਮਐਸ ਧੋਨੀ ਗਲੋਬਲ ਸਕੂਲ ਵੀ ਬਣਾ ਰਹੇ ਹਨ। ਇਸ ਸਕੂਲ ਜ਼ਰੀਏ ਉਹ ਦੇਸ਼ 'ਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣਾ ਚਾਹੁੰਦੇ ਹਨ। ਇਸ ਸਕੂਲ 'ਤੇ ਫਿਲਹਾਲ ਕੰਮ ਜਾਰੀ ਹੈ।

ਅਮਰੀਕੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਵੱਡਾ ਸਦਮਾ

ਇੰਨਾ ਹੀ ਨਹੀਂ ਆਪਣੇ ਸਭ ਤੋਂ ਵੱਡੇ ਜਨੂੰਨ ਯਾਨੀ ਕ੍ਰਿਕਟ ਨੂੰ ਬੜਾਵਾ ਦੇਣ ਤੇ ਨਵੀਂ ਪੀੜ੍ਹੀ ਨੂੰ ਮੌਕਾ ਦੇਣ ਲਈ ਐਮਐਸ ਧੋਨੀ ਕ੍ਰਿਕਟ ਅਕੈਡਮੀ ਵੀ ਵੱਖ-ਵੱਖ ਸ਼ਹਿਰਾਂ 'ਚ ਚਲਾ ਰਹੇ ਹਨ। ਇਸ ਅਕੈਡਮੀ ਜ਼ਰੀਏ ਧੋਨੀ ਛੋਟੇ-ਛੋਟੇ ਸ਼ਹਿਰਾਂ ਤੋਂ ਹੋਰ ਵੀ ਵੱਡੇ ਖਿਡਾਰੀਆਂ ਨੂੰ ਟੀਮ ਇੰਡੀਆਂ ਤਕ ਪਹੁੰਚਾਉਣ ਦੇ ਯਤਨ ਕਰ ਰਹੇ ਹਨ।


ਜੋ ਬਾਇਡਨ ਬਣੇ ਅਮਰੀਕਾ ਦੇ ਰਾਸ਼ਰਪਤੀ ਤਾਂ ਭਾਰਤੀਆਂ ਨੂੰ ਹੋਣਗੇ ਇਹ ਫਾਇਦੇ, ਚੋਣਾਂ ਤੋਂ ਪਹਿਲਾਂ ਵੱਡਾ ਐਲਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ