ਸ਼ਾਸਤਰੀ ਨੇ ਦੱਸਿਆ ਧੋਨੀ ਦਾ ਭਵਿੱਖ, 2019 ਵਿਸ਼ਵ ਕੱਪ ਤੱਕ ਕੀ ਬਣੂੰ!
ਸ਼ਾਸਤਰੀ ਨੇ ਧੋਨੀ ਨੂੰ ਸੀਮਤ ਓਵਰਾਂ ਦਾ ਸਰਵੋਤਮ ਵਿਕੇਟਕੀਪਰ ਦੱਸਿਆ ਹੈ। ਰਵੀ ਦਾ ਕਹਿਣਾ ਹੈ ਕਿ ਜੋ ਖਿਡਾਰੀ ਇੰਨੇ ਸਾਲਾਂ ਤੱਕ ਟੀਮ ਲਈ ਖੇਡ ਗਿਆ ਹੋਵੇ ਉਸ ਦੀ ਜਗਾਹ ਕਿਸੇ ਹੋਰ ਨੂੰ ਲੈ ਕੇ ਆਉਣ ਬਾਰੇ ਕਿਵੇਂ ਸਚੋ ਸਕਦੇ ਹੋ?
ਸ਼ਾਸਤਰੀ ਨੇ ਕਿਹਾ ਕਿ ਧੋਨੀ ਦਾ ਟੀਮ 'ਤੇ ਸੀਨੀਅਰ ਹੋਣ ਨਾਤੇ ਕਾਫ਼ੀ ਪ੍ਰਭਾਵ ਹੈ ਤੇ ਉਹ ਡ੍ਰੈਸਿੰਗ ਰੂਮ 'ਚ ਲਿਵਿੰਗ ਲੀਜੇਂਡ ਹੈ। ਰਵੀ ਨੇ ਧੋਨੀ ਨੂੰ ਮਹਾਨ ਖਿਡਾਰੀ ਵੀ ਦੱਸਿਆ ਹੈ।
ਮੁੱਖ ਕੋਚ ਦਾ ਕਹਿਣਾ ਹੈ ਕਿ ਧੋਨੀ ਕੁਝ ਹੱਕ ਤੱਕ ਦੇਸ਼ ਦੇ ਸਰਵੋਤਮ ਵਿਕਟਕੀਪਰ ਬਣੇ ਰਹਿਣਗੇ।
ਸ਼ਾਸਤਰੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਪ੍ਰਯੋਗ ਦੀਆਂ ਨੀਤੀਆਂ ਅਪਣਾ ਰਿਹਾ ਹੈ। ਇਸ ਨੂੰ ਲੈ ਕੇ 36 ਸਾਲਾ ਧੋਨੀ ਯੋਜਨਾ 'ਚ ਪੂਰੀ ਤਰ੍ਹਾਂ ਫਿੱਟ ਬੈਠ ਰਿਹਾ ਹੈ।
ਧੋਨੀ ਨੇ ਸ਼੍ਰੀਲੰਕਾ ਖਿਲਾਫ਼ ਮੌਜੂਦਾ ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੀ ਝਲਕ ਧੋਨੀ ਦੀਆਂ ਪਿਛਲੀਆਂ ਤਿੰਨ ਪਾਰੀਆਂ 'ਚ ਦੇਖਣ ਨੂੰ ਮਿਲਦੀ ਹੈ।
ਰਵੀ ਦਾ ਕਹਿਣਾ ਹੈ ਕਿ 2019 ਦੇ ਸੰਸਾਰ ਕੱਪ ਲਈ ਉਹ ਟੀਮ ਦੀਆਂ ਯੋਜਨਾਵਾਂ ਦਾ ਪੂਰੀ ਤਰ੍ਹਾਂ ਹਿੱਸਾ ਹਨ।
ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਸਾਫ ਕਰ ਦਿੱਤਾ ਹੈ ਕਿ ਉਸ 'ਚ ਹਾਲੇ ਕ੍ਰਿਕਟ ਬਾਕੀ ਹੈ। ਉਨ੍ਹਾਂ ਕਿਹਾ ਕਿ ਧੋਨੀ ਨੇ ਅਜੇ ਅੱਧਾ ਵੀ ਪ੍ਰਦਰਸ਼ਨ ਨਹੀਂ ਕੀਤਾ।