ਨਵੀਂ ਦਿੱਲੀ: ਬੀਤੇ ਦਿਨੀਂ ਆਈਪੀਐਲ ਸੁਪਰਕਿੰਗਸ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਨੂੰ ਇਤਿਹਾਸ ‘ਚ ਪਹਿਲੀ ਵਾਰ ਮੈਦਾਨ ‘ਚ ਗੁੱਸੇ ‘ਚ ਦੇਖਿਆ ਗਿਆ। ਅਸਲ ‘ਚ ਰਾਜਸਥਾਨ ਖਿਲਾਫ ਚੇਨਈ ਦੀ ਬੱਲੇਬਾਜ਼ੀ ਦੌਰਾਨ 19ਵੇਂ ਓਵਰ ‘ਚ ਅਜਿਹਾ ਮੌਕਾ ਆਇਆ ਜਦੋਂ ਸਟੋਕਸ ਦੀ ਬੌਲਿੰਗ ‘ਤੇ ਐਂਪਾਇਰ ਨੇ ਨੋ ਬਾਲ ਦੇਣ ਤੋਂ ਬਾਅਦ ਆਪਣਾ ਫੈਸਲਾ ਬਦਲ ਲਿਆ।

ਇਸ ‘ਤੇ ਧੋਨੀ ਆਊਟ ਹੋਣ ਕਾਰਨ ਗੁੱਸੇ ‘ਚ ਮੈਦਾਨ ‘ਚ ਆਏ ਤੇ ਐਂਪਾਇਰ ਨੂੰ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਧੋਨੀ ‘ਤੇ ਅਜਿਹਾ ਵਿਵਹਾਰ ਕਰਨ ਕਾਰਨ ਮੈਚ ਦੀ 50% ਜ਼ੁਰਮਾਨਾ ਲਾਇਆ ਗਿਆ ਹੈ। ਬੇਸ਼ੱਕ ਫੈਸਲਾ ਨਾ ਬਦਲਣ ਤੋਂ ਬਾਅਦ ਧੋਨੀ ਗੁੱਸੇ ‘ਚ ਹੀ ਵਾਪਸ ਆ ਗਏ।

ਬੀਸੀਸੀਆਈ ਨੇ ਇਸ ਹਰਕਤ ਨੂੰ ਆਈਪੀਐਲ ਕੋਡ ਆਫ਼ ਕੰਡਕਟ ਦਾ ਉਲੰਘਣ ਮੰਨਿਆ ਤੇ ਧੋਨੀ ‘ਤੇ ਜ਼ੁਰਮਾਨਾ ਲਾ ਦਿੱਤਾ। ਧੋਨੀ ਨੇ ਵੀ ਆਪਣੀ ਗਲਤੀ ਮੰਨਦੇ ਹੋਏ ਲੇਵਲ-2 ਤਹਿਤ ਜ਼ੁਰਮਾਨੇ ਦੇ ਆਦੇਸ਼ ਮੰਨ ਲਏ। ਨਿਯਮਾਂ ਮੁਤਾਬਕ, ਆਈਪੀਐਲ ‘ਚ ਕਿਸੇ ਵੀ ਖਿਡਾਰੀ ‘ਤੇ ਲੱਗੇ ਜ਼ੁਰਮਾਨੇ ਦੀ ਅਦਾਇਗੀ ਉਸ ਦੀ ਫ੍ਰੈਂਚਾਇਜ਼ੀ ਕਰਦੀ ਹੈ।