ਨਵੀਂ ਦਿੱਲੀ: ਬੀਸੀਸੀਆਈ ਦੀ 2020 ਦੀ ਸਾਲਾਨਾ ਪਲੇਅਰ ਕਾਨਟ੍ਰੈਕਟ ਟੀਮ ਦੀ ਸੂਚੀ ਵਿਚੋਂ ਧੋਨੀ ਦਾ ਨਾਮ ਬਾਹਰ ਜਾਣ ਤੋਂ ਬਾਅਦ ਐੱਮਐੱਸ ਧੋਨੀ ਦੇ ਪਿਛਲੇ ਦਿਨਾਂ ਵਿੱਚ ਸੰਨਿਆਸ ਦੀਆਂ ਅਫਵਾਹਾਂ ਨੂੰ ਵਧਾ ਦਿੱਤਾ ਸੀ। ਪਰ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐਨ ਸ੍ਰੀਨਿਵਾਸਨ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ 2021 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫਰੈਂਚਾਈਜ਼ੀ ਦੀ ਅਗਵਾਈ ਕਰਨਗੇ।



38 ਸਾਲਾ ਡਬਲ ਵਰਲਡ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਨੇ ਪਿਛਲੇ ਛੇ ਮਹੀਨਿਆਂ ਤੋਂ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ।