ਨਵੀਂ ਦਿੱਲੀ: ਬੀਸੀਸੀਆਈ ਨੇ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਤਿੰਨ ਟੀ-20 ਅਤੇ ਦੋ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਚੋਣ ਕਮੇਟੀ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ‘ਚ ਟੀਮ ‘ਚ ਥਾਂ ਨਹੀਂ ਦਿੱਤੀ। ਧੋਨੀ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਨੇ ਕਿਹਾ ਕਿ ਹੁਣ ਅਸੀਂ ਅੱਗੇ ਆ ਚੁੱਕੇ ਹਾਂ। ਅਗਲੇ ਵਰਲਡ ਕੱਪ ਲਈ ਸਾਡਾ ਧਿਆਨ ਨੌਜਵਾਨਾਂ ‘ਤੇ ਹੈ।
ਬੰਗਲਾਦੇਸ਼ ਸੀਰੀਜ਼ ਲਈ ਵਿਕਟਕੀਪਰ ਦੇ ਤੌਰ ‘ਤੇ ਰਿਸ਼ਬ ਪੰਤ, ਰਿਸ਼ੀਧਿਮਾਨ ਸਾਹਾ ਤੇ ਸੰਜੂ ਸੈਮਸਨ ਨੂੰ ਚੁਣਿਆ ਗਿਆ। ਪ੍ਰਸਾਦ ਨੇ ਕਿਹਾ, “ਫਿਲਹਾਲ ਧੋਨੀ ਦੀ ਥਾਂ ਪੰਤ ਵਧੀਆ ਆਪਸ਼ਨ ਹੈ। ਅਗਲੇ ਟੀ-20 ਵਰਲਡ ਕੱਪ ਲਈ ਸਾਡਾ ਧਿਆਨ ਪੰਤ ‘ਤੇ ਹੀ ਹੈ।”
ਇਸ ਦੇ ਨਾਲ ਪ੍ਰਸਾਦ ਨੇ ਕਿਹਾ, “ਇਸ ਸਮੇਂ ਪੰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਸੈਮਸਨ ਵੀ ਟੀਮ ‘ਚ ਦਸਤਕ ਦੇ ਰਹੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਸਾਡੀ ਅੱਗੇ ਦੀ ਸੋਚ ਤੇ ਯੋਜਨਾ ਨੂੰ ਚੰਗੀ ਤਰ੍ਹਾਂ ਸਮਝ ਗਏ ਹੋ।”
ਧੋਨੀ ਦੇ ਸਨਿਆਸ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ। ਅਸੀਂ ਪਹਿਲਾਂ ਹੀ ਭਾਰਤੀ ਟੀਮ ਦੇ ਭਵਿੱਖ ਦਾ ਰੋਡ ਮੈਪ ਤਿਆਰ ਕਰ ਚੁੱਕੇ ਹਾਂ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਨਾਲ ਚੋਣ ਕਮੇਟੀ ਨਾਲ ਇੱਕ ਮੀਟਿੰਗ ਕੀਤੀ।
ਧੋਨੀ ਦੀ ਥਾਂ ਪੰਤ, ਹੁਣ ਨੌਜਵਾਨਾਂ ਦੀ ਵਾਰੀ, ਜਾਣੋ ਕ੍ਰਿਕਟ ਬੋਰਡ ਦੀ ਰਣਨੀਤੀ
ਏਬੀਪੀ ਸਾਂਝਾ
Updated at:
25 Oct 2019 12:30 PM (IST)
ਬੀਸੀਸੀਆਈ ਨੇ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਤਿੰਨ ਟੀ-20 ਅਤੇ ਦੋ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਚੋਣ ਕਮੇਟੀ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ‘ਚ ਟੀਮ ‘ਚ ਥਾਂ ਨਹੀਂ ਦਿੱਤੀ। ਧੋਨੀ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਨੇ ਕਿਹਾ ਕਿ ਹੁਣ ਅਸੀਂ ਅੱਗੇ ਆ ਚੁੱਕੇ ਹਾਂ।
- - - - - - - - - Advertisement - - - - - - - - -