ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦੇ ਫਾਈਨਲ ਮੈਚ ਵਿੱਚ ਚੇਨੰਈ ਸੁਪਰਕਿੰਗਜ਼ ਨੂੰ ਹਰਾ ਕੇ ਮੁੰਬਈ ਇੰਡੀਅਨਜ਼ ਨੇ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਇਹ ਮੁਕਾਬਲਾ ਇੰਨਾ ਰੁਮਾਂਚਕ ਸੀ ਕਿ ਮੁੰਬਈ ਨੇ ਮੈਚ ਦੀ ਆਖਰੀ ਗੇਂਦ 'ਤੇ ਇੱਕ ਦੌੜ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਮਹੇਂਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੰਈ ਸੁਪਕਿੰਗਜ਼ ਨੂੰ 150 ਦੌੜਾਂ ਦਾ ਟੀਚਾ ਦਿੱਤਾ ਪਰ ਚੇਨੰਈ ਸੁਪਰਕਿੰਗਜ਼ ਸੱਤ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਹੀ ਬਣਾ ਸਕੀ। ਇਸ ਵਿੱਚ ਸ਼ੇਨ ਵਾਟਸਨ ਦੀਆਂ 50 ਗੇਂਦਾਂ 'ਤੇ ਸ਼ਾਨਦਾਰ 80 ਦੌੜਾਂ ਵੀ ਸ਼ਾਮਲ ਸਨ। ਟੀਮ ਨੂੰ ਆਖਰੀ ਓਵਰ ਵਿੱਚ ਮੈਚ ਜਿੱਤਣ ਲਈ ਨੌਂ ਦੌੜਾਂ ਲੋੜੀਅਦੀਆਂ ਸਨ, ਪਰ ਆਖਰੀ ਓਵਰ ਵਿੱਚ ਆਊਟ ਹੋ ਗਏ।
ਤੇਜ਼ ਗੇਂਦਬਾਜ਼ ਮਲਿੰਗਾ ਉਂਝ ਮੈਚ ਵਿੱਚ ਕਾਫੀ ਮਹਿੰਗੇ ਸਾਬਤ ਹੋਏ, ਪਰ ਆਖਰੀ ਗੇਂਦ 'ਤੇ ਉਨ੍ਹਾਂ ਕਮਾਲ ਕਰ ਦਿੱਤਾ। ਜਦ ਚੇਨੰਈ ਨੂੰ ਆਖਰੀ ਗੇਂਦ 'ਤੇ ਦੋ ਦੌੜਾਂ ਲੋੜੀਂਦੀਆਂ ਸਨ ਤਾਂ ਮਲਿੰਗਾ ਨੇ ਯਾਰਕਰ ਸੁੱਟ ਕੇ ਸ਼ਾਰਦੁਲ ਠਾਕੁਰ ਨੂੰ ਲੱਤ ਅੜਿੱਕਾ ਆਊਟ ਕਰਵਾ ਲਿਆ ਅਤੇ ਮੈਚ ਮੁੰਬਈ ਦੀ ਝੋਲੀ ਪਾ ਦਿੱਤਾ।
ਮੁੰਬਈ ਦਾ ਇਹ ਚੌਥਾ ਆਈਪੀਐਲ ਖਿਤਾਬ ਹੈ, ਇਸ ਤੋਂ ਪਹਿਲਾਂ ਟੀਮ ਸਾਲ 2013, 2015 ਤੇ 2017 ਵਿੱਚ ਵੀ ਟਰਾਫੀ ਜਿੱਤੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀਮ ਨੇ ਸਾਲ 2013 ਮਗਰੋਂ ਹਰ ਦੋ ਸਾਲ ਮਗਰੋਂ ਆਈਪੀਐਲ ਖਿਤਾਬ ਆਪਣੇ ਨਾਂਅ ਕੀਤਾ ਹੈ।
IPL-12: ਸਾਹ ਰੋਕਣ ਵਾਲੇ ਮੈਚ 'ਚ ਮੁੰਬਈ ਨੇ ਚੇਨੰਈ ਕੀਤੀ ਚਿੱਤ
ਏਬੀਪੀ ਸਾਂਝਾ
Updated at:
13 May 2019 09:37 AM (IST)
ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦੇ ਫਾਈਨਲ ਮੈਚ ਵਿੱਚ ਚੇਨੰਈ ਸੁਪਰਕਿੰਗਜ਼ ਨੂੰ ਹਰਾ ਕੇ ਮੁੰਬਈ ਇੰਡੀਅਨਜ਼ ਨੇ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਇਹ ਮੁਕਾਬਲਾ ਇੰਨਾ ਰੁਮਾਂਚਕ ਸੀ ਕਿ ਮੁੰਬਈ ਨੇ ਮੈਚ ਦੀ ਆਖਰੀ ਗੇਂਦ 'ਤੇ ਇੱਕ ਦੌੜ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
- - - - - - - - - Advertisement - - - - - - - - -