✕
  • ਹੋਮ

ਮਨਰੋ ਦੇ ਧਮਾਕੇਦਾਰ ਸੈਂਕੜੇ ਨਾਲ ਨਿਊਜ਼ੀਲੈਂਡ ਦੇ ਨਾਮ ਸੀਰੀਜ਼

ਏਬੀਪੀ ਸਾਂਝਾ   |  06 Jan 2017 01:19 PM (IST)
1

ਨਿਊਜ਼ੀਲੈਂਡ ਦੀ ਟੀਮ ਨੇ ਬੰਗਲਾਦੇਸ਼ ਨੂੰ ਮਾਤ ਦੇਕੇ 3 ਟੀ-20 ਮੈਚਾਂ ਦੀ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਨਿਊਜ਼ੀਲੈਂਡ ਨੇ ਦੂਜੇ ਟੀ-20 ਮੈਚ 'ਚ ਬੰਗਲਾਦੇਸ਼ ਨੂੰ 47 ਰਨ ਨਾਲ ਮਾਤ ਦਿੱਤੀ।

2

ਨਿਊਜ਼ੀਲੈਂਡ ਲਈ ਇਸ਼ ਸੋਢੀ ਨੇ 3 ਅਤੇ ਵੀਲਰ ਅਤੇ ਵਿਲੀਅਮਸਨ ਨੇ 2-2 ਵਿਕਟ ਹਾਸਿਲ ਕੀਤੇ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਲਈ ਹੈ।

3

4

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ 'ਚ 7 ਵਿਕਟ ਗਵਾ ਕੇ 195 ਰਨ ਦਾ ਸਕੋਰ ਖੜਾ ਕੀਤਾ।

5

ਨਿਊਜ਼ੀਲੈਂਡ - 195/7

6

ਕੌਲਿਨ ਮਨਰੋ ਦੇ ਸੈਂਕੜੇ ਦੇ ਆਸਰੇ ਨਿਊਜ਼ੀਲੈਂਡ ਦੀ ਟੀਮ ਨੇ ਆਸਾਨੀ ਨਾਲ ਮੈਚ ਆਪਣੇ ਨਾਮ ਕਰ ਲਿਆ।

7

8

ਨਿਊਜ਼ੀਲੈਂਡ ਲਈ ਕੌਲਿਨ ਮਨਰੋ ਨੇ ਦਮਦਾਰ ਸੈਂਕੜਾ ਜੜਿਆ। ਮਨਰੋ ਨੇ 54 ਗੇਂਦਾਂ 'ਤੇ 101 ਰਨ ਦੀ ਪਾਰੀ ਖੇਡੀ। ਮਨਰੋ ਦੀ ਪਾਰੀ 'ਚ 7 ਚੌਕੇ ਅਤੇ 7 ਛੱਕੇ ਠੋਕੇ। ਟਾਮ ਬਰੂਸ ਨੇ 39 ਗੇਂਦਾਂ 'ਤੇ ਨਾਬਾਦ 59 ਰਨ ਬਣਾਏ ਅਤੇ ਨਿਊਜ਼ੀਲੈਂਡ ਦੀ ਟੀਮ ਵੱਡਾ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।

9

ਬੰਗਲਾਦੇਸ਼ - 148 ਆਲ ਆਊਟ

10

ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 148 ਰਨ 'ਤੇ ਆਲ ਆਊਟ ਹੋ ਗਈ। ਬੰਗਲਾਦੇਸ਼ ਲਈ ਸ਼ਬੀਰ ਰਹਿਮਾਨ ਨੇ ਸਭ ਤੋਂ ਵਧ 48 ਰਨ ਦਾ ਯੋਗਦਾਨ ਪਾਇਆ।

  • ਹੋਮ
  • ਖੇਡਾਂ
  • ਮਨਰੋ ਦੇ ਧਮਾਕੇਦਾਰ ਸੈਂਕੜੇ ਨਾਲ ਨਿਊਜ਼ੀਲੈਂਡ ਦੇ ਨਾਮ ਸੀਰੀਜ਼
About us | Advertisement| Privacy policy
© Copyright@2026.ABP Network Private Limited. All rights reserved.