✕
  • ਹੋਮ

ਰੀਓ ਖੇਡਾਂ ਤੋਂ ਪਹਿਲਾਂ ਨਰਸਿੰਘ ਨੂੰ ਝਟਕਾ !

ਏਬੀਪੀ ਸਾਂਝਾ   |  24 Jul 2016 12:16 PM (IST)
1

5 ਜੁਲਾਈ ਨੂੰ ਹੋਇਆ ਸੀ ਡੋਪ ਟੈਸਟ

2

ਅਧਿਕਾਰੀ ਨਹੀਂ ਦੇ ਰਹੇ ਜਵਾਬ

3

ਲਗਾਤਾਰ 2 ਵਾਰ ਓਲੰਪਿਕ 'ਚ ਤਗਮਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਦੀ ਜਗ੍ਹਾ 74kg ਭਾਰਵਰਗ 'ਚ ਓਲੰਪਿਕ ਲਈ ਜਗ੍ਹਾ ਬਣਾਉਣ ਵਾਲੇ ਨਰਸਿੰਘ ਯਾਦਵ ਬਾਰੇ ਆਈ ਇਸ ਖਬਰ ਤੋਂ ਬਾਅਦ ਹੁਣ ਨਰਸਿੰਘ ਦਾ ਰੀਓ ਖੇਡਾਂ 'ਚ ਹਿੱਸਾ ਲੈਣ ਦਾ ਸੁਪਨਾ ਟੁੱਟ ਸਕਦਾ ਹੈ। ਸੋਮਵਾਰ ਨੂੰ ਭਾਰਤੀ ਪੂਰੁਸ਼ ਭਲਵਾਨਾ ਦੇ 5 ਮੈਂਬਰੀ ਦਲ ਨੇ ਜੌਰਜੀਆ ਰਵਾਨਾ ਹੋਣਾ ਹੈ। ਖਬਰਾਂ ਹਨ ਕਿ ਹੁਣ ਇਸ ਦਲ 'ਚ ਨਰਸਿੰਘ ਯਾਦਵ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਅਤੇ ਉਸਦੇ ਬਿਨਾ ਹੀ ਬਾਕੀ ਦੇ ਭਲਵਾਨ ਜੌਰਜੀਆ ਜਾਣਗੇ।

4

ਰੀਓ ਓਲੰਪਿਕ ਲਈ ਜਾਣ ਤੋਂ ਠੀਕ ਪਹਿਲਾਂ ਭਾਰਤ ਦੀਆਂ ਓਲੰਪਿਕ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਓਲੰਪਿਕ ਲਈ ਚੁਣੇ ਗਏ ਭਾਰਤੀ ਕੁਸ਼ਤੀ ਟੀਮ ਦੇ ਭਲਵਾਨ ਨਰਸਿੰਘ ਯਾਦਵ ਦੇ ਡੋਪ ਟੈਸਟ 'ਚ ਫੇਲ੍ਹ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਬੀਤੇ ਸਾਲ 74kg ਭਾਰਵਰਗ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਫ੍ਰੀਸਟਾਈਲ ਭਲਵਾਨ ਨਰਸਿੰਘ ਯਾਦਵ ਲਈ ਵੀ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

5

6

7

ਇਸ ਪੂਰੇ ਮਾਮਲੇ ਦੀ ਜਾਦਾ ਜਾਣਕਾਰੀ ਹਾਸਿਲ ਕਰਨ ਲਈ ਜਦ ABP ਸਾਂਝਾ ਦੀ ਟੀਮ ਨੇ WFI ਅਤੇ IOA ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਵਾਬ 'ਚ ਕਿਸੇ ਵੀ ਅਧਿਕਾਰੀ ਨੇ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। WFI ਦੇ ਪ੍ਰਧਾਨ ਬ੍ਰਿਜ ਭੂਸ਼ਨ ਦਾ ਇੱਕ ਨੰਬਰ ਸਵਿੱਚ ਆਫ ਆ ਰਿਹਾ ਸੀ ਜਦਕਿ ਦੂਜੇ ਨੰਬਰ 'ਤੇ ਕਿਸੇ ਨੇ ਜਵਾਬ ਨਹੀਂ ਦਿੱਤਾ। ਜਦ ਸੰਘ ਦੇ ਜਨਰਲ ਸਕੱਤਰ ਵੀ.ਐਨ. ਪਰਸੂਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਫੋਨ 'ਤੇ ਰਿੰਗ ਗਈ ਪਰ ਕਿਸੇ ਨੇ ਕਾਲ ਚੁੱਕ ਜਵਾਬ ਨਹੀਂ ਦਿੱਤਾ। IOA ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਵੀ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਇਸ ਬਾਬਤ WFI ਹੀ ਜਾਣਕਾਰੀ ਦੇ ਸਕਦਾ ਹੈ।

8

9

74kg ਭਾਰਵਰਗ 'ਚ ਨਰਸਿੰਘ ਯਾਦਵ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਇਸਤੋਂ ਬਾਅਦ ਸੁਸ਼ੀਲ ਕੁਮਾਰ ਦਾ ਰੀਓ 'ਚ ਜਾਣ ਦੇ ਰਸਤੇ 'ਚ ਨਰਸਿੰਘ ਅੜਿੱਕਾ ਬਣ ਗਿਆ। ਓਲੰਪਿਕ ਖੇਡਣ ਦਾ ਸੁਪਨਾ ਵੇਖ ਰਹੇ ਸੁਸ਼ੀਲ ਕੁਮਾਰ ਨੇ ਨਰਸਿੰਘ ਯਾਦਵ ਦਾ ਓਲੰਪਿਕ ਖੇਡਣ ਜਾਣ ਦੀ ਜਗ੍ਹਾ ਆਪਣੇ ਓਲੰਪਿਕ ਦਾ ਰਸਤਾ ਸਾਫ ਕਰਨ ਲਈ WFI, ਖੇਡ ਮੰਤਰਾਲੇ ਅਤੇ ਫਿਰ ਕੋਰਟ ਤਕ 'ਚ ਇਸ ਮਾਮਲੇ ਨੂੰ ਚੁੱਕਿਆ। ਸੁਸ਼ੀਲ ਕੁਮਾਰ ਨੇ ਇਹ ਸਵਾਲ ਵੀ ਖੜਾ ਕੀਤਾ ਕਿ ਉਨ੍ਹਾਂ ਦਾ ਨਰਸਿੰਘ ਯਾਦਵ ਨਾਲ ਟ੍ਰਾਇਲ ਕਰਵਾਇਆ ਜਾਵੇ ਅਤੇ ਜੋ ਟ੍ਰਾਇਲ ਜਿੱਤੇ ਉਸਨੂੰ ਓਲੰਪਿਕ ਲਈ ਚੁਣਿਆ ਜਾਵੇ। ਪਰ ਇਸ ਮਾਮਲੇ 'ਚ ਕੋਰਟ ਨੇ ਨਰਸਿੰਘ ਯਾਦਵ ਦੇ ਹੱਕ 'ਚ ਫੈਸਲਾ ਸੁਣਾਇਆ। ਸੰਘ ਵੀ ਨਰਸਿੰਘ ਦੀ ਹੀ ਤਰਫਦਾਰੀ ਕਰ ਰਿਹਾ ਸੀ। ਅੰਤ 'ਚ ਸੁਸ਼ੀਲ ਕੁਮਾਰ ਨੂੰ ਹਾਰ ਮੰਨਣੀ ਪਈ ਅਤੇ ਨਰਸਿੰਘ ਯਾਦਵ ਦਾ ਓਲੰਪਿਕ ਟਿਕਟ ਪੱਕਾ ਹੋ ਗਿਆ।

10

ਕੀ ਸੀ ਨਰਸਿੰਘ-ਸੁਸ਼ੀਲ ਵਿਵਾਦ ?

11

12

ਇਸੇ ਮਹੀਨੇ ਦੀ 5 ਤਰੀਕ ਨੂੰ ਨਰਸਿੰਘ ਯਾਦਵ ਦਾ ਡੋਪ ਟੈਸਟ ਹੋਇਆ ਸੀ। ਨੈਸ਼ਨਲ ਐਂਟੀ ਡੋਪਿੰਗ ਅਜੈਂਸੀ (NADA) ਵੱਲੋਂ ਕਰਵਾਏ ਗਏ ਇਸ ਡੋਪ ਟੈਸਟ 'ਚ ਨਰਸਿੰਘ ਦੇ ਸੈਂਪਲ ਪਾਜ਼ਿਟਿਵ ਆਏ ਸਨ। ਇਸਤੋਂ ਬਾਅਦ NADA ਨੇ ਦੁਬਾਰਾ ਨਰਸਿੰਘ ਦੇ ਸੈਂਪਲ ਲਏ ਅਤੇ ਦੱਸਿਆ ਜਾ ਰਿਹਾ ਹੈ ਕਿ ਨਰਸਿੰਘ ਦੇ 'B' ਸੈਂਪਲ ਵੀ ਪਾਜ਼ਿਟਿਵ ਆਏ ਹਨ। 5 ਜੁਲਾਈ ਨੂੰ ਹੋਏ ਡੋਪ ਟੈਸਟ ਦਾ ਰਿਜਲਟ 16 ਜੁਲਾਈ ਨੂੰ WFI ਨੂੰ ਭੇਜਿਆ ਗਿਆ ਸੀ।

  • ਹੋਮ
  • ਖੇਡਾਂ
  • ਰੀਓ ਖੇਡਾਂ ਤੋਂ ਪਹਿਲਾਂ ਨਰਸਿੰਘ ਨੂੰ ਝਟਕਾ !
About us | Advertisement| Privacy policy
© Copyright@2026.ABP Network Private Limited. All rights reserved.