✕
  • ਹੋਮ

ਲਲਿਤਾ ਬਾਬਰ ਨੇ ਜਿੱਤੇ ਦਿਲ, ਹੁਣ ਮੈਡਲ ਦੀ ਵਾਰੀ

ਏਬੀਪੀ ਸਾਂਝਾ   |  14 Aug 2016 11:03 AM (IST)
ਲਲਿਤਾ ਬਾਬਰ ਨੇ ਜਿੱਤੇ ਦਿਲ, ਹੁਣ ਮੈਡਲ ਦੀ ਵਾਰੀ

ਭਾਰਤ ਦੀ ਲਲਿਤਾ ਬਾਬਰ ਨੇ ਰੀਓ 'ਚ ਦੇਸ਼ ਦਾ ਨਾਮ ਚਮਕਾ ਦਿੱਤਾ ਹੈ। ਮਹਿਲਾਵਾਂ ਦੀ 3000m ਸਟੀਪਲਚੇਜ਼ ਈਵੈਂਟ 'ਚ ਲਲਿਤਾ ਨੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚ ਦਿੱਤਾ ਹੈ। ਪੀ.ਟੀ. ਊਸ਼ਾ ਤੋਂ ਬਾਅਦ ਲਲਿਤਾ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਅਥਲੈਟਿਕਸ ਦੇ ਟਰੈਕ ਈਵੈਂਟ 'ਚ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ।

1

ਇਸੇ ਈਵੈਂਟ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰ ਰਹੀ ਨੈਸ਼ਨਲ ਰਿਕਾਰਡ ਹੋਲਡਰ ਸੁਧਾ ਸਿੰਘ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਸੁਧਾ ਨੇ ਇਹ ਦੂਰੀ 9.43.29 'ਚ ਪੂਰੀ ਕੀਤੀ। ਇਸਤੋਂ ਪਹਿਲਾਂ ਰਾਸ਼ਟਰੀ ਰਿਕਾਰਡ ਸੁਧਾ ਸਿੰਘ (9.26.55) ਦੇ ਨਾਮ ਸੀ।

2

ਇਸੇ ਈਵੈਂਟ 'ਚ ਲਲਿਤਾ ਨੇ ਨਵਾਂ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ ਅਤੇ ਹੀਟਸ ਦੇ ਟਾਈਮਿੰਗ ਅਨੁਸਾਰ 7ਵੇਂ ਸਥਾਨ 'ਤੇ ਫਾਈਨਲ 'ਚ ਜਗ੍ਹਾ ਬਣਾਈ। ਲਲਿਤਾ ਨੇ ਇਹ ਈਵੈਂਟ 9.19.76 ਦਾ ਸਮਾਂ ਦੇਕੇ ਪੂਰਾ ਕੀਤਾ।

3

ਲਲਿਤਾ ਬਾਬਰ ਨੇ ਨਾ ਸਿਰਫ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਬਲਕਿ ਫਾਈਨਲ 'ਚ ਐਂਟਰੀ ਕਰ ਮੈਡਲ ਦੀ ਉਮੀਦ ਵੀ ਜਗਾ ਦਿੱਤੀ ਅਤੇ ਇਤਿਹਾਸ ਵੀ ਰਚ ਦਿੱਤਾ। ਇਹ ਕਾਰਨਾਮਾ 32 ਸਾਲ ਬਾਅਦ ਹੋਇਆ ਹੈ ਜਦ ਭਾਰਤ ਦੀ ਮਹਿਲਾ ਅਥਲੀਟ ਨੇ ਓਲੰਪਿਕ ਫਾਈਨਲ 'ਚ ਟਰੈਕ ਈਵੈਂਟ 'ਚ ਐਂਟਰੀ ਕਰ ਲਈ ਹੈ। ਹੁਣ ਇਸ ਈਵੈਂਟ 'ਚ ਲਲਿਤਾ ਮੈਡਲ ਦੀ ਦਾਵੇਦਾਰ ਹੈ।

4

5

400m ਦੌੜ ਕੁਆਲੀਫਿਕੇਸ਼ਨ ਰਾਊਂਡ (ਨਿਰਮਲਾ ਸ਼ਿਓਰਨ)

6

ਪੀ.ਟੀ. ਊਸ਼ਾ ਨੇ 1984 ਦੇ ਲਾਸ ਐਂਜਲਸ ਓਲੰਪਿਕਸ 'ਚ 400m ਹਰਡਲਸ ਈਵੈਂਟ 'ਚ ਫਾਈਨਲ 'ਚ ਜਗ੍ਹਾ ਬਣਾਈ ਸੀ ਅਤੇ ਉਹ ਚੌਥੇ ਸਥਾਨ 'ਤੇ ਰਹੀ ਸੀ।

7

ਨਿਰਮਲਾ ਸ਼ਿਓਰਨ 400m ਈਵੈਂਟ 'ਚ ਕੋਈ ਖਾਸ ਕਮਾਲ ਨਹੀਂ ਕਰ ਸਕੀ ਅਤੇ 53.03 ਸੈਕਿੰਡਸ ਦੇ ਸਮੇਂ ਦੇ ਨਾਲ 44ਵੇਂ ਸਥਾਨ 'ਤੇ ਰਹੀ।

8

ਭਾਰਤ ਦੀ ਲਲਿਤਾ ਬਾਬਰ ਨੇ ਰੀਓ 'ਚ ਦੇਸ਼ ਦਾ ਨਾਮ ਚਮਕਾ ਦਿੱਤਾ ਹੈ। ਮਹਿਲਾਵਾਂ ਦੀ 3000m ਸਟੀਪਲਚੇਜ਼ ਈਵੈਂਟ 'ਚ ਲਲਿਤਾ ਨੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚ ਦਿੱਤਾ ਹੈ। ਪੀ.ਟੀ. ਊਸ਼ਾ ਤੋਂ ਬਾਅਦ ਲਲਿਤਾ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਅਥਲੈਟਿਕਸ ਦੇ ਟਰੈਕ ਈਵੈਂਟ 'ਚ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ।

  • ਹੋਮ
  • ਖੇਡਾਂ
  • ਲਲਿਤਾ ਬਾਬਰ ਨੇ ਜਿੱਤੇ ਦਿਲ, ਹੁਣ ਮੈਡਲ ਦੀ ਵਾਰੀ
About us | Advertisement| Privacy policy
© Copyright@2026.ABP Network Private Limited. All rights reserved.