ਲੰਡਨ: ਕ੍ਰਿਕੇਟ ਵਿਸ਼ਵ ਕੱਪ 2019 ਦੇ ਅੰਤਮ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾ ਲਈਆਂ ਹਨ। ਮਹਿਮਾਨ ਟੀਮ ਨੇ ਮੇਜ਼ਬਾਨ ਇੰਗਲੈਂਡ ਨੂੰ ਲਾਰਡਜ਼ ਸਟੇਡੀਅਮ ਵਿੱਚ ਜਿੱਤ ਲਈ 242 ਦੌੜਾਂ ਦਾ ਟੀਚਾ ਦਿੱਤਾ ਹੈ।
ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਨੇ 55 ਦੌੜਾਂ, ਟਾਮ ਲੈਥਮ ਨੇ 47 ਦੌੜਾਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਮਹਿਮਾਨ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ।
ਖ਼ਾਸ ਗੱਲ ਹੈ ਕਿ ਇਸ ਵਿਸ਼ਵ ਕੱਪ ਦੀ ਖਿਤਾਬੀ ਟੱਕਰ ਵਿੱਚ ਦੋਵੇਂ ਨਵੀਆਂ ਟੀਮਾਂ ਭਿੜ ਰਹੀਆਂ ਹਨ ਜੋ ਅੱਜ ਤਕ ਕਦੇ ਵੀ ਵਰਲਡ ਕੱਪ ਆਪਣੇ ਨਾਂਅ ਨਹੀਂ ਕਰ ਸਕਿਆ ਹੈ। ਸੋ ਇਸ ਵਾਰ ਦੋਵਾਂ ਟੀਮਾਂ 'ਚੋਂ ਮੈਚ ਕੋਈ ਜਿੱਤੇ ਪਰ ਦੁਨੀਆ ਨੂੰ ਇੱਕ ਨਵਾਂ ਕ੍ਰਿਕੇਟ ਚੈਂਪੀਅਨ ਮਿਲੇਗਾ।
ਵਿਸ਼ਵ ਕੱਪ ਦੀ ਖਿਤਾਬੀ ਟੱਕਰ 'ਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 242 ਦੌੜਾਂ ਦਾ ਟੀਚਾ
ਏਬੀਪੀ ਸਾਂਝਾ
Updated at:
14 Jul 2019 07:59 PM (IST)
ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਨੇ 55 ਦੌੜਾਂ, ਟਾਮ ਲੈਥਮ ਨੇ 47 ਦੌੜਾਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਮਹਿਮਾਨ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ।
- - - - - - - - - Advertisement - - - - - - - - -