ਨਵੀਂ ਦਿੱਲੀ: ਆਸਟ੍ਰੇਲੀਆ ਦੇ ਟੈਨਿਸ ਪਲੇਅਰ ਨਿਕ ਕਿਰਗੀਓਸ ‘ਤੇ ਖ਼ਰਾਬ ਵਤੀਰਾ ਕਰਨ ਕਰਕੇ 80 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਸਿਨਸਿਨਾਟੀ ਮਾਸਟਰਸ ਦੇ ਦੂਜੇ ਰਾਉਂਡ ‘ਚ ਰੂਸ ਦੇ ਕਾਰੇਨ ਖਾਚਾਨੋਵ ਤੋਂ 7-6, 6-7, 2-6 ਨਾਲ ਹਾਰ ਦੌਰਾਨ ਕਿਰਗੀਓਸ ਬਗੈਰ ਅੰਪਾਇਰ ਦੀ ਇਜਾਜ਼ਤ ਤੋਂ ਕੋਰਟ ਤੋਂ ਬਾਹਰ ਚਲੇ ਗਏ। ਉਸ ਨੇ ਅੰਪਾਇਰ ਨਾਲ ਵੀ ਬਦਤਮੀਜ਼ੀ ਕੀਤੀ ਤੇ ਉਸ ਨੂੰ ਭੱਦੀ ਸ਼ਬਦਾਵਲੀ ਵਰਤੀ। ਇਸ ਦੇ ਨਾਲ ਹੀ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤਕ ਕਿ ਉਸ ਨੇ ਚੇਅਰ ਅੰਪਾਇਰ ਵੱਲ ਥੁੱਕਿਆ।



ਕਿਰਗੀਓਸ ਨੇ ਅੰਪਾਇਰ ਨੂੰ ‘ਸਭ ਤੋਂ ਖ਼ਰਾਬ ਅੰਪਾਇਰ’ ਕਿਹਾ। ਕਿਰਗੀਓਸ ਨੂੰ ਦੂਜੇ ਸੈੱਟ ਦੇ ਆਖਰ ‘ਚ ਬਗੈਰ ਇਜਾਜ਼ਤ ਕੋਰਟ ਤੋਂ ਬਾਹਰ ਜਾਣ ਅਤੇ ਦੋ ਰੈਕੇਟ ਤੋੜਦੇ ਦੇਖਿਆ ਗਿਆ। ਇਸ ਮਾਮਲੇ ‘ਚ ਏਟੀਪੀ ਜਾਂਚ ਕਰ ਰਹੀ ਹੈ। ਖ਼ਬਰਾਂ ਮੁਤਾਬਕ ਕਿਰਗੀਓਸ ‘ਤੇ ਬੈਨ ਵੀ ਲੱਗ ਸਕਦਾ ਹੈ।



ਸੱਤ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੀਜੇ ਰਾਊਂਡ ‘ਚ ਹਾਰ ਕੇ ਬਾਹਰ ਹੋ ਗਏ। ਰੂਸ ਦੇ ਰੂਬੱਲੇਵ ਨੇ ਫੈਡਰਰ ਨੂੰ 6-3, 6-4 ਨਾਲ ਹਰਾਇਆ। ਵਰਲਡ ਨੰਬਰ ਵਨ ਰੂਬੱਵੇਲ ਨੇ ਇੱਕ ਘੰਟੇ ‘ਚ ਮੈਚ ਜਿੱਤਿਆ। ਯੂਐਸ ਓਪਨ ਤੋਂ ਪਹਿਲਾਂ ਇਹ ਫੇਡਰਰ ਦਾ ਅੰਤਮ ਟੂਰਨਾਮੈਂਟ ਸੀ।