Asian Para Games: ਭਾਰਤ ਦੇ ਨਿਸ਼ਾਦ ਕੁਮਾਰ ਨੇ ਸੋਮਵਾਰ ਨੂੰ ਹਾਂਗਜ਼ੂ ਵਿੱਚ ਚੱਲ ਰਹੀਆਂ ਚੌਥੀ ਏਸ਼ੀਆਈ ਪੈਰਾ ਖੇਡਾਂ 2022 ਵਿੱਚ ਪੁਰਸ਼ਾਂ ਦੀ ਉੱਚੀ ਛਾਲ T47 ਵਿੱਚ ਇੱਕ ਨਵਾਂ ਏਸ਼ਿਆਈ ਖੇਡਾਂ ਦਾ ਰਿਕਾਰਡ ਕਾਇਮ ਕਰਦੇ ਹੋਏ ਸੋਨ ਤਗ਼ਮਾ ਜਿੱਤਿਆ।


ਨਿਸ਼ਾਦ ਨੇ ਆਪਣੇ ਬਾਕੀ ਪ੍ਰਤੀਯੋਗੀਆਂ ਨਾਲੋਂ 2.02 ਮੀਟਰ ਦੀ  ਉੱਚੀ ਛਾਲ ਮਾਰਕੇ ਸੋਨ ਤਗਮਾ ਜਿੱਤਿਆ। ਚੀਨ ਦੇ ਹੋਂਗਜੀ ਚੇਨ ਨੇ 1.94 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕੀਤਾ। ਭਾਰਤ ਦੇ ਰਾਮ ਪਾਲ ਨੇ ਵੀ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 1.94 ਮੀਟਰ ਦੇ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।


ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਏਸ਼ੀਆਈ ਪੈਰਾ ਖੇਡਾਂ 2023 'ਚ ਭਾਰਤ ਦੇ ਅੰਕੁਰ ਧਾਮਾ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ। ਉਸ ਨੇ 5000 ਮੀਟਰ ਦੀ ਦੌੜ 16:37.29 ਮਿੰਟ ਵਿੱਚ ਪੂਰੀ ਕਰਕੇ ਸੋਨ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਅਵਨੀ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ SH1 ਫਾਈਨਲ ਵਿੱਚ 249.6 ਅੰਕ ਬਣਾਏ ਅਤੇ ਗੋਲਡ ਮੈਡਲ ਜਿੱਤਿਆ। ਇਸ ਮੈਡਲ ਦੇ ਨਾਲ, ਭਾਰਤ ਦੇ ਹੁਣ ਏਸ਼ੀਅਨ ਪੈਰਾ ਖੇਡਾਂ 2023 ਵਿੱਚ 5 ਸੋਨ ਤਗਮੇ ਹੋ ਗਏ ਹਨ। ਭਾਰਤ ਦੇ ਪ੍ਰਣਬ ਸੁਰਮਾ ਨੇ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਅਥਲੈਟਿਕਸ ਮੁਕਾਬਲੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੁਰਸ਼ਾਂ ਦੇ ਕਲੱਬ ਥਰੋਅ ਐਫ51 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰੀਆਂ ਨੇ ਇਸ ਈਵੈਂਟ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਵੀ ਜਿੱਤੇ।


ਇਨ੍ਹਾਂ ਭਾਰਤੀ ਖਿਡਾਰੀਆਂ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਜਿੱਤੇ ਤਮਗ਼ੇ 


ਅਵਨੀ ਲੇਖਰਾ (R2 10m ਏਅਰ ਰਾਈਫਲ ਸਟੈਂਡ SH1)- ਗੋਲਡ
ਸ਼ੈਲੇਸ਼ ਕੁਮਾਰ (ਹਾਈ ਜੰਪ ਟੀ63) – ਗੋਲਡ
ਮਰਿਯੱਪਨ ਥੰਗਾਵੇਲੂ (ਹਾਈ ਜੰਪ ਟੀ63) – ਚਾਂਦੀ
ਗੋਵਿੰਦਭਾਈ ਰਾਮਸਿੰਘਭਾਈ (ਉੱਚੀ ਛਾਲ T63) – ਕਾਂਸੀ
ਪ੍ਰਣਵ ਸੁਰਮਾ (ਕਲੱਬ ਥ੍ਰੋ F51) - ਗੋਲਡ
ਧਰਮਬੀਰ (ਕਲੱਬ ਥਰੋਅ F51)-ਚਾਂਦੀ
ਅਮਿਤ ਕੁਮਾਰ (ਕਲੱਬ ਥਰੋਅ F51)- ਕਾਂਸੀ
ਪ੍ਰਾਚੀ ਯਾਦਵ (ਮਹਿਲਾ ਕੈਨੋ VL2) - ਚਾਂਦੀ
ਮੋਨੂੰ ਘਾਂਗਾਸ (ਪੁਰਸ਼ਾਂ ਦਾ ਸ਼ਾਟ ਪੁਟ F11) - ਕਾਂਸੀ



ਦੱਸ ਦਈਏ ਕਿ ਚੀਨ ਦੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੇ ਆਯੋਜਨ ਤੋਂ ਬਾਅਦ ਹੁਣ ਏਸ਼ੀਅਨ ਪੈਰਾ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਐਤਵਾਰ (22 ਅਕਤੂਬਰ) ਸ਼ਾਮ ਨੂੰ ਹੋਇਆ। ਇਸ ਵਾਰ ਏਸ਼ੀਅਨ ਪੈਰਾ ਖੇਡਾਂ ਵਿੱਚ 22 ਖੇਡਾਂ ਵਿੱਚ ਕੁੱਲ 566 ਸੋਨ ਤਗਮੇ ਦਾਅ ’ਤੇ ਹਨ। ਇਨ੍ਹਾਂ ਖੇਡਾਂ ਵਿੱਚ 43 ਦੇਸ਼ਾਂ ਦੇ ਲਗਭਗ 4000 ਪੈਰਾ ਐਥਲੀਟ ਭਾਗ ਲੈ ਰਹੇ ਹਨ। ਇਸ ਵਿਚਾਲੇ ਅਵਨੀ ਲੇਖਰਾ ਨੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਹੈ।