✕
  • ਹੋਮ

ਵਿਰਾਟ ਦੀ ਕਪਤਾਨੀ ਪੱਕੀ !

ਏਬੀਪੀ ਸਾਂਝਾ   |  06 Jan 2017 12:47 PM (IST)
1

ਵਨਡੇ ਸੀਰੀਜ਼ 15 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਵਨਡੇ ਮੈਚ ਪੁਣੇ 'ਚ ਖੇਡਿਆ ਜਾਵੇਗਾ। ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ 'ਚ 1 ਫਰਵਰੀ ਨੂੰ ਖੇਡਿਆ ਜਾਵੇਗਾ।

2

ਵਿਰਾਟ ਕੋਹਲੀ ਨੇ ਟੈਸਟ ਮੈਚਾਂ 'ਚ ਆਪਣੀ ਕਪਤਾਨੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਸਿਲੈਕਸ਼ਨ ਕਮੇਟੀ ਉਨ੍ਹਾਂ 'ਤੇ ਵਨਡੇ ਅਤੇ ਟੀ-20 ਦੀ ਕਪਤਾਨੀ ਦਾ ਭਾਰ ਵੀ ਪਾ ਸਕਦੀ ਹੈ। ਵਿਰਾਟ ਤੋਂ ਅਲਾਵਾ ਅਜੇ ਟੀਮ ਦੀ ਕਪਤਾਨੀ ਲਈ ਹੋਰ ਕੋਈ ਮਜਬੂਤ ਦਾਵੇਦਾਰ ਨਜਰ ਨਹੀਂ ਆਉਂਦਾ।

3

ਕਰੁਣ ਨਾਇਰ ਨੂੰ ਮਿਲੇਗਾ ਮੌਕਾ ?

4

ਭਾਰਤ ਅਤੇ ਇੰਗਲੈਂਡ ਵਿਚਾਲੇ ਹੋਈ ਟੈਸਟ ਸੀਰੀਜ਼ 'ਚ ਭਾਰਤੀ ਟੀਮ ਨੇ 4-0 ਨਾਲ ਜਿੱਤ ਦਰਜ ਕੀਤੀ ਸੀ। ਸਿਲੈਕਸ਼ਨ ਕਮੇਟੀ ਇਸੇ ਕੋਸ਼ਿਸ਼ 'ਚ ਹੋਵੇਗੀ ਕਿ ਅੱਜ ਸਿਲੈਕਟ ਕੀਤੇ ਜਾਣ ਵਾਲੀ ਟੀਮ ਵਨਡੇ ਅਤੇ ਟੀ-20 ਮੈਚਾਂ 'ਚ ਵੀ ਅਜਿਹਾ ਹੀ ਕਾਰਨਾਮਾ ਦੋਹਰਾਏ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣੇ ਹਨ।

5

ਵਿਰਾਟ ਨੂੰ ਮਿਲੇਗੀ ਕਪਤਾਨੀ

6

ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਲਈ ਅੱਜ ਟੀਮ ਇੰਡੀਆ ਦੀ ਸਿਲੈਕਸ਼ਨ ਕੀਤੀ ਜਾਣੀ ਹੈ। ਐਮ.ਐਸ.ਕੇ. ਪ੍ਰਸਾਦ ਦੀ ਪ੍ਰਧਾਨਗੀ 'ਚ ਚੁਣੀ ਜਾਣ ਵਾਲੀ ਟੀਮ 'ਚ ਕੁਝ ਯੁਵਾ ਚੇਹਰਿਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਕਪਤਾਨ ਧੋਨੀ ਦੇ ਕਪਤਾਨੀ ਤੋਂ ਹਟਣ ਦਾ ਫੈਸਲਾ ਲੈਣ ਤੋਂ ਬਾਅਦ ਹੁਣ ਵਿਰਾਟ ਕੋਹਲੀ ਦੇ ਹੱਥ ਵਨਡੇ ਅਤੇ ਟੀ-20 ਦੀ ਕਪਤਾਨੀ ਜਾਣਾ ਵੀ ਪੱਕਾ ਮੰਨਿਆ ਜਾ ਰਿਹਾ ਹੈ।

7

2 ਦਿਨ ਪਹਿਲਾਂ ਹੀ ਵਿਕਟਕੀਪਰ ਬੱਲੇਬਾਜ ਮਹੇਂਦਰ ਸਿੰਘ ਧੋਨੀ ਨੇ ਵਨਡੇ ਅਤੇ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਲਿਆ ਹੈ। ਧੋਨੀ ਦੇ ਇਸ ਫੈਸਲੇ ਤੋਂ ਬਾਅਦ ਹੁਣ ਇੰਗਲੈਂਡ ਖਿਲਾਫ ਹੋਣ ਵਾਲੀ ਸੀਰੀਜ਼ ਲਈ ਧੋਨੀ ਨੂੰ ਚੁਣਿਆ ਤਾਂ ਜਾ ਸਕਦਾ ਹੈ ਪਰ ਨਕਪਤਾਨੀ ਇਸ ਵਾਰ ਵਿਰਾਟ ਕੋਹਲੀ ਨੂੰ ਮਿਲ ਸਕਦੀ ਹੈ।

8

9

ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੌਰਾਨ ਤੀਹਰਾ ਸੈਂਕੜਾ ਜੜਕੇ ਕਮਾਲ ਕਰਨ ਵਾਲੇ ਕਰੁਣ ਨਾਇਰ 'ਤੇ ਵੀ ਸਿਲੈਕਟਰ ਭਰੋਸਾ ਜਤਾ ਸਕਦੇ ਹਨ। ਇਸਤੋਂ ਅਲਾਵਾ ਗੇਂਦਬਾਜ਼ੀ 'ਚ ਬਰਿੰਦਰ ਸਰਾਂ ਅਤੇ ਇੰਜਰੀ ਤੋਂ ਵਾਪਸੀ ਕਰ ਰਹੇ ਹਾਰਦਿਕ ਪੰਡਿਆ ਨੂੰ ਵੀ ਮੌਕਾ ਮਿਲ ਸਕਦਾ ਹੈ।

10

11

12

  • ਹੋਮ
  • ਖੇਡਾਂ
  • ਵਿਰਾਟ ਦੀ ਕਪਤਾਨੀ ਪੱਕੀ !
About us | Advertisement| Privacy policy
© Copyright@2026.ABP Network Private Limited. All rights reserved.