✕
  • ਹੋਮ

282 ਰਨ ਨਾਲ ਜਿੱਤੀ ਅਫਰੀਕੀ ਟੀਮ

ਏਬੀਪੀ ਸਾਂਝਾ   |  05 Jan 2017 05:18 PM (IST)
1

2

3

ਅਫਰੀਕੀ ਟੀਮ ਨੇ ਦੂਜੀ ਪਾਰੀ 224/7 ਦੇ ਸਕੋਰ 'ਤੇ ਐਲਾਨੀ ਅਤੇ ਸ਼੍ਰੀਲੰਕਾ ਨੂੰ ਜਿੱਤ ਲਈ 507 ਰਨ ਦਾ ਟੀਚਾ ਦਿੱਤਾ।

4

ਦਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਕੇਪ ਟਾਊਨ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਟੈਸਟ 'ਚ ਅਫਰੀਕੀ ਟੀਮ ਨੇ ਸ਼੍ਰੀਲੰਕਾ ਨੂੰ 282 ਰਨ ਨਾਲ ਮਾਤ ਦੇ ਦਿੱਤੀ।

5

ਦੂਜੀ ਪਾਰੀ 'ਚ ਦਖਣੀ ਅਫਰੀਕਾ ਦੀ ਟੀਮ ਲਈ ਐਲਗਰ (55) ਨੇ ਅਰਧ-ਸੈਂਕੜਾ ਜੜਿਆ ਜਦਕਿ ਬਾਕੀ ਦੇ ਬੱਲੇਬਾਜ਼ਾਂ ਨੇ ਵੀ ਛੋਟੀਆਂ ਪਰ ਅਹਿਮ ਪਾਰੀਆਂ ਖੇਡ ਟੀਮ ਨੂੰ 200 ਰਨ ਦਾ ਅੰਕੜਾ ਪਾਰ ਕਰਵਾਇਆ।

6

ਸ਼੍ਰੀਲੰਕਾ ਨੂੰ ਜਿੱਤ ਲਈ 507 ਰਨ ਦਾ ਟੀਚਾ ਮਿਲਿਆ ਸੀ। ਦਖਣੀ ਅਫਰੀਕਾ ਨੇ ਬੁਧਵਾਰ ਨੂੰ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ 'ਤੇ 224 ਰਨ ਬਣਾ ਕੇ ਐਲਾਨੀ। ਜਵਾਬ 'ਚ ਸ਼੍ਰੀਲੰਕਾ ਦੀ ਟੀਮ ਦੂਜੀ ਪਾਰੀ 'ਚ 224 ਰਨ 'ਤੇ ਆਲ ਆਊਟ ਹੋ ਗਈ ਅਤੇ ਮੈਚ ਅਫਰੀਕੀ ਟੀਮ ਦੇ ਨਾਮ ਹੋ ਗਿਆ।

7

ਦਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ 392 ਰਨ ਬਣਾਏ ਸਨ। ਜਵਾਬ 'ਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ 'ਚ 110 ਰਨ 'ਤੇ ਆਲ ਆਊਟ ਹੋ ਗਈ ਸੀ।

8

ਸ਼੍ਰੀਲੰਕਾ ਦੀ ਟੀਮ ਲਈ ਦੂਜੀ ਪਾਰੀ 'ਚ ਐਂਜਲੋ ਮੈਥਿਊਸ ਨੇ 49 ਰਨ ਦੀ ਪਾਰੀ ਖੇਡੀ ਪਰ ਬਾਕੀ ਦੇ ਬੱਲੇਬਾਜ ਜਾਦਾ ਸਮਾਂ ਮੈਦਾਨ 'ਤੇ ਟਿਕਣ 'ਚ ਨਾਕਾਮ ਰਹੇ। ਰਬਾਡਾ ਨੇ ਸ਼੍ਰੀਲੰਕਾ ਦੇ 6 ਬੱਲੇਬਾਜ਼ਾਂ ਨੂੰ ਆਊਟ ਕਰ ਅਫਰੀਕੀ ਟੀਮ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਦਖਣੀ ਅਫਰੀਕਾ ਨੇ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਲਈ ਹੈ।

  • ਹੋਮ
  • ਖੇਡਾਂ
  • 282 ਰਨ ਨਾਲ ਜਿੱਤੀ ਅਫਰੀਕੀ ਟੀਮ
About us | Advertisement| Privacy policy
© Copyright@2026.ABP Network Private Limited. All rights reserved.