ਕੈਂਸਰ ਸਣੇ ਭਿਆਨਕ ਬਿਮਾਰੀਆਂ ਨੂੰ ਰੋਕੇਗੀ ਕਾਲੀ ਗਾਜਰ
ਇਸ ਤੋਂ ਇਲਾਵਾ ਬਹੁਤੀਆਂ ਸਬਜ਼ੀਆਂ ਤੇ ਫਲਾਂ ਦੀ ਨਿਸਬਤ ਇਸ ਵਿੱਚ ਆਇਰਨ ਦੀ ਮਾਤਰਾ ਵੀ ਵਧੇਰੇ ਹੈ। ਜਿੱਥੇ ਸਾਡੇ ਦੇਸ਼ ਵਿਚ 60 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ ਆਇਰਨ ਦੀ ਘਾਟ ਦੇ ਸ਼ਿਕਾਰ ਹਨ, ਉਨ੍ਹਾਂ ਲਈ ਕਾਲੀ ਗਾਜਰ ਦਾ ਸੇਵਨ ਬਹੁਤ ਲਾਭਦਾਇਕ ਸਿੱਧ ਹੋਵੇਗਾ।
ਹੁਣ ਤੱਕ ਦੇ ਆਏ ਪ੍ਰਗਟਾਵਿਆਂ ਤੋਂ ਇਹ ਆਸ ਬੱਝਦੀ ਹੈ ਕਿ ਪੀ.ਏ.ਯੂ. ਵੱਲੋਂ ਖੋਜੀ ਕਾਲੀ ਗਾਜਰ ਜਿੱਥੇ ਇਸ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਲਾਭਦਾਇਕ ਹੋਵੇਗੀ, ਉੱਥੇ ਇਸ ਦਾ ਇਸਤੇਮਾਲ ਵੀ ਬੜਾ ਉਪਯੋਗੀ ਹੋਵੇਗਾ। ਇਸ ਦੇ ਨਾਲ ਹੀ ਇਸ ਦੀ ਵਿਸ਼ਵ ਪੱਧਰ ‘ਤੇ ਪਛਾਣ ਬਣੇਗੀ ਜਿਸ ਨਾਲ ਦੇਸ਼ ਤੇ ਸਾਡੇ ਵਿਗਿਆਨੀਆਂ ਦੀ ਸ਼ਲਾਘਾ ਹੋਵੇਗੀ।
ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੋਜੀ ਗਾਜਰ ਦੀ ਨਵੀਂ ਕਿਸਮ ਕਾਲੀ ਗਾਜਰ (ਪੰਜਾਬ ਬਲੈਕ ਬਿਊਟੀ) ਦੇ ਲਾਮਿਸਾਲ ਫਾਇਦੇ ਹਨ। ਇਹ ਕਿਸਮ ਕੈਂਸਰ ਜਿਹੀ ਭਿਆਨਕ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਮਾਹਿਰਾਂ ਅਨੁਸਾਰ ਇਸ ਕਿਸਮ ਦੀ ਬਿਜਾਈ ਲਈ ਹੋਰ ਕਿਸਮਾਂ ਵਾਂਗ ਸਤੰਬਰ ਤੋਂ ਨਵੰਬਰ ਦਾ ਸਮਾਂ ਬੜਾ ਢੁਕਵਾਂ ਹੈ। ਇਸ ਲਈ ਖਾਦਾਂ ਤੇ ਹੋਰ ਰਸਾਇਣਾਂ ਦੀ ਵਰਤੋਂ ਵੀ ਦੂਜੀਆਂ ਕਿਸਮਾਂ ਵਾਂਗ ਹੀ ਹੈ। ਇਸ ਕਿਸਮ ਤੋਂ ਔਸਤਨ ਝਾੜ 200 ਕੁਇੰਟਲ ਪ੍ਰਤੀ ਏਕੜ ਲਿਆ ਜਾ ਸਕਦਾ ਹੈ ਜੋ 90- 95 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦਾ ਬੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ।
ਇਸ ਤੋਂ ਆਚਾਰ, ਚੰਗੀ ਕੁਆਲਿਟੀ ਦਾ ਸਲਾਦ, ਸਬਜ਼ੀ ਤੇ ਮੁਰੱਬਾ ਆਦਿ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਕਿਸਮ ਦੀ ਇੱਕ ਹੋਰ ਵੱਡੀ ਖੂਬੀ ਇਹ ਕਿ ਇਸ ਤੋਂ ਤਿਆਰ ਕੀਤੀ ਕਾਂਜੀ ਬਹੁਤ ਹੀ ਉੱਤਮ ਕਿਸਮ ਦੀ ਹੁੰਦੀ ਹੈ। ਇਸ ਕਿਸਮ ਦੀਆਂ ਵੱਡੀਆਂ ਖ਼ੂਬੀਆਂ ਦੇ ਮੱਦੇਨਜ਼ਰ ਕਾਲੀ ਗਾਜਰ ਦੀ ਵਿਸ਼ਵ ਪੱਧਰੀ ਪਛਾਣ ਬਣਾਉਣ ਲਈ ਇਸ ਤੋਂ ਚੰਗੀ ਕਿਸਮ ਦੀ ਵਾਈਨ ਤਿਆਰ ਕੀਤੀ ਜਾ ਸਕਦੀ ਹੈ।
ਕਾਲੀ ਗਾਜਰ ਦਾ ਅਨੇਕ ਗੁਣਾਂ ਨਾਲ ਭਰਪੂਰ ਹੋਣਾ ਮੰਨਿਆ ਗਿਆ ਹੈ। ਪੰਜਾਬ ਬਲੈਕ ਬਿਊਟੀ ਦੇ ਬਰੀਡਰ ਡਾ. ਤਰਸੇਮ ਸਿੰਘ ਢਿੱਲੋਂ ਮੁਤਾਬਕ ਇਸ ਕਿਸਮ ਦੇ ਟੈਸਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਲੀ ਗਾਜਰ ਵਿੱਚ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਟਾਕਰਾ ਕਰਨ ਦੀ ਅਥਾਹ ਸਮਰੱਥਾ ਹੈ।
ਕਾਲੀ ਗਾਜਰ ਦੀ ਇਸ ਕਿਸਮ ਵਿੱਚ ਕੈਂਸਰ ਨੂੰ ਰੋਕਣ ਵਾਲਾ ਐਥੋਸਾਇਰਨ ਤੱਤ ਵੀ ਮੌਜੂਦ ਹੈ ਜਿਹੜਾ ਐਂਟੀ-ਐਕਸੀਡੈਂਟ ਹੋਣ ਕਾਰਨ ਕੈਂਸਰ ਨੂੰ ਰੋਕਦਾ ਹੈ। ਇਸ ਦਾ ਖ਼ੁਲਾਸਾ ਪੀਏਯੂ ਵਿੱਚ ਤੱਤਾਂ, ਜ਼ਾਹਿਰਾਂ ਤੇ ਰੋਗਾਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ ਲਈ ਕੀਤੀ ਜਾਣ ਵਾਲੀ ਲੈਬਾਰਟਰੀ ਟੈਸਟ ਤੋਂ ਹੋਇਆ ਹੈ।