ਪਟਿਆਲਾ: ਟੋਕੀਓ ਓਲੰਪਿਕਸ ਵਿੱਚ ਡਿਸਕਸ ਥ੍ਰੋ ਵਿੱਚ ਸੇਵਾ ਸਥਾਨ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਓਲੰਪਿਕਸ ਤੋਂ ਵਾਪਸ ਆ ਗਈ ਹੈ। ਪੰਜਾਬ ਆਉਂਦੇ ਹੀ ਕਮਲਪ੍ਰੀਤ ਕੌਰ ਸਭ ਤੋਂ ਪਹਿਲਾਂ ਆਪਣੀ ਕਰਮ ਭੂਮੀ ਕੇਐਨਆਈਐਸ ਪਹੁੰਚੀ। ਜਿੱਥੇ ਬੱਚਿਆਂ ਅਤੇ ਖਿਡਾਰੀਆਂ ਵਿੱਚ ਉਸ ਨੂੰ ਮਿਲਣ ਦਾ ਵਖਰਾ ਹੀ ਉਤਸ਼ਾਹ ਸੀ।


ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਪ੍ਰੀਤ ਕੌਰ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ। ਜੇਕਰ ਸਰਕਾਰਾਂ ਪੂਰਾ ਸਹਿਯੋਗ ਦੇਣ ਤਾਂ ਹਰ ਖਿਡਾਰੀ ਮੈਡਲ ਵੀ ਲੈ ਕੇ ਆ ਸਕਦੇ ਹਾਂ। ਬਾਅਦ ਵਿੱਚ ਕਮਲਪ੍ਰੀਤ ਕੌਰ ਸਿੱਧਾ ਆਪਣੇ ਪਿੰਡ ਪਹੁੰਚੇਗੀ ਜਿੱਥੇ ਉਨ੍ਹਾਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਹੈ।


ਜਿਥੇ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਸਿਹਰਾ ਕਮਲਪ੍ਰੀਤ ਕੌਰ ਨੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਉੱਥੇ ਹੀ ਗਰਾਊਂਡ ਵਿੱਚ ਕੋਚਾਂ ਦੁਆਰਾ ਕਰਵਾਈ ਗਈ ਅਣਥੱਕ ਮਿਹਨਤ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸੇ ਵੀ ਖਿਡਾਰੀ ਨੂੰ ਉਸ ਦੇ ਪਰਿਵਾਰ ਅਤੇ ਕੋਚਾਂ ਦਾ ਸਹਿਯੋਗ ਨਹੀਂ ਮਿਲਦਾ ਉਦੋਂ ਤਕ ਕੋਈ ਵੀ ਖਿਡਾਰੀ ਆਪਣੇ ਦੇਸ਼ ਲਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ।


ਉਨ੍ਹਾਂ ਕਿਹਾ ਕਿ ਜੇਕਰ ਉਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ ਇਸ ਤੋਂ  ਵਧੀਆਂ ਲਿਆਉਣਾ ਹੈ ਤਾਂ ਫਿਰ ਸਰਕਾਰਾਂ ਨੂੰ ਅਣਥੱਕ ਯਤਨ ਕਰਨੇ ਪੈਣਗੇ ਅਤੇ ਗ੍ਰਾਊਂਡ ਲੈਵਲ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਕੋਈ ਠੋਸ ਕਦਮ ਚੁੱਕਣੇ ਪੈਣਗੇ।


ਇਸ ਮੌਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਇਸ ਧੀ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀ ਟੀ ਊਸ਼ਾ ਅਤੇ ਮਿਲਖਾ ਸਿੰਘ ਤੋਂ ਬਾਅਦ ਕਮਲਪ੍ਰੀਤ ਕੌਰ ਨੇ ਜਿੱਥੇ ਪੂਰੇ ਵਰਲਡ ਵਿੱਚ ਭਾਰਤ ਦਾ ਨਾਮ ਚਮਕਾਇਆ ਉੱਥੇ ਹੀ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ।


ਇਹ ਵੀ ਪੜ੍ਹੋ: Honey Singh Domestic Violence Case: ਹਨੀ ਸਿੰਘ ਨੇ ਪਤਨੀ ਸ਼ਾਲਿਨੀ ਤਲਵਾਰ ਦੇ ਦੋਸ਼ਾਂ 'ਤੇ ਤੋੜੀ ਚੁੱਪੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904