Paris Olympics 2024: ਮਿਸਰ ਦੀ ਫੈਂਸਰ ਨਾਡਾ ਹਫੇਜ਼ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਉਸਨੇ ਸੱਤ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਪੈਰਿਸ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਹ ਮਹਿਲਾ ਸੇਬਰ ਵਿਅਕਤੀਗਤ ਈਵੈਂਟ ਦੇ ਅੰਤਿਮ 16 ਵਿੱਚ ਬਾਹਰ ਹੋ ਗਈ ਸੀ। ਆਪਣੇ ਤੀਜੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ 26 ਸਾਲਾ ਖਿਡਾਰਨ ਨੇ ਆਪਣਾ ਪਹਿਲਾ ਮੈਚ ਅਮਰੀਕਾ ਦੀ ਐਲਿਜ਼ਾਬੇਥ ਟਾਰਟਾਕੋਵਸਕੀ ਖ਼ਿਲਾਫ਼ ਜਿੱਤਿਆ ਪਰ ਗ੍ਰੈਂਡ ਪੈਲੇਸ ਵਿੱਚ ਕੋਰੀਆਈ ਤਲਵਾਰਬਾਜ਼ ਜੀਓਨ ਹਯਾਂਗ ਤੋਂ 7-15 ਨਾਲ ਹਾਰ ਗਈ।






ਨਾਡਾ ਨੇ ਆਪਣੇ ਮੈਚ ਤੋਂ ਤੁਰੰਤ ਬਾਅਦ ਇੰਸਟਾਗ੍ਰਾਮ 'ਤੇ ਲਿਖਿਆ, '7 ਮਹੀਨੇ ਦੀ ਗਰਭਵਤੀ ਓਲੰਪੀਅਨ! ਤੁਹਾਨੂੰ ਪੋਡੀਅਮ 'ਤੇ ਦੋ ਖਿਡਾਰੀ ਨਜ਼ਰ ਆ ਰਹੇ ਸੀ, ਪਰ ਅਸਲ ਵਿੱਚ ਤਿੰਨ ਸਨ। ਮੈਂ, ਮੇਰਾ ਵਿਰੋਧੀ ਅਤੇ ਮੇਰੀ ਹਾਲੇ ਦੁਨੀਆ ਵਿੱਚ ਆਉਣ ਵਾਲੀ ਛੋਟੀ ਜਿਹੀ ਕੁੜੀ!' ਨਾਡਾ ਨੇ ਇਸ ਦੌਰਾਨ ਆਈਆਂ ਮੁਸ਼ਕਿਲਾਂ ਬਾਰੇ ਦੱਸਿਆ। ਉਸ ਨੇ ਲਿਖਿਆ, 'ਮੈਂ ਅਤੇ ਮੇਰੇ ਬੱਚੇ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਭਾਵੇਂ ਸਰੀਰਕ ਹੋਵੇ ਜਾਂ ਭਾਵਨਾਤਮਕ। ਗਰਭ ਅਵਸਥਾ ਦੇ ਉਤਰਾਅ-ਚੜ੍ਹਾਅ ਆਪਣੇ ਆਪ ਵਿਚ ਮੁਸ਼ਕਲ ਹਨ, ਪਰ ਜੀਵਨ ਅਤੇ ਖੇਡਾਂ ਵਿਚ ਸੰਤੁਲਨ ਬਣਾਈ ਰੱਖਣ ਲਈ ਸੰਘਰਸ਼ ਕਰਨਾ ਬਹੁਤ ਵੀ ਔਖਾ ਸੀ। 


ਓਲੰਪਿਕ ਵਿੱਚ ਉਸ ਨੂੰ ਆਪਣੇ ਪਤੀ ਅਤੇ ਪਰਿਵਾਰ ਦਾ ਬਹੁਤ ਸਪੋਰਟ ਮਿਲਿਆ। ਉਨ੍ਹਾਂ ਇਸ ਦਾ ਜ਼ਿਕਰ ਵੀ ਕੀਤਾ। ਇਸ ਵਾਰ ਨਾਡਾ ਤੀਜੀ ਵਾਰ ਓਲੰਪਿਕ ਵਿੱਚ ਆਈ ਸੀ ਪਰ ਇਹ ਇੱਕ ਖਾਸ ਅਤੇ ਯਾਦਗਾਰ ਓਲੰਪਿਕ ਬਣ ਗਿਆ। ਉਸ ਦੀ ਪੋਸਟ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਉਸ ਨੇ ਗਰਭ ਅਵਸਥਾ ਤੋਂ ਬਾਅਦ ਵੀ ਗੇਮ ਜਾਰੀ ਰੱਖੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।