CWG 2022 Medal Table: ਬਰਮਿੰਘਮ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਨੂੰ ਸ਼ੁਰੂ ਹੋਏ 2 ਦਿਨ ਬੀਤ ਚੁੱਕੇ ਹਨ। ਹੁਣ ਤੱਕ 39 ਗੋਲਡ ਮੈਡਲਾਂ ਦਾ ਫ਼ੈਸਲਾ ਹੋ ਚੁੱਕਾ ਹੈ। ਆਸਟ੍ਰੇਲੀਆ ਇਸ ਸਮੇਂ 13 ਸੋਨ ਤਗਮਿਆਂ ਨਾਲ ਮੈਡਲ ਸੂਚੀ 'ਚ ਸਭ ਤੋਂ ਅੱਗੇ ਹੈ। ਉਸ ਨੇ ਪਹਿਲੇ ਦਿਨ 8 ਸੋਨੇ ਸਮੇਤ 16 ਤਗਮੇ ਜਿੱਤੇ, ਦੂਜੇ ਦਿਨ ਵੀ ਆਸਟ੍ਰੇਲੀਆਈ ਟੀਮ ਨੇ 5 ਸੋਨੇ ਸਮੇਤ 16 ਤਗਮੇ ਜਿੱਤੇ। ਦੂਜੇ ਦਿਨ ਭਾਰਤ ਨੇ ਵੇਟਲਿਫਟਿੰਗ 'ਚ 1 ਗੋਲਡ ਸਮੇਤ 4 ਤਗਮੇ ਜਿੱਤ ਕੇ ਟਾਪ-10 'ਚ ਪ੍ਰਵੇਸ਼ ਕਰ ਲਿਆ ਹੈ।

ਨਿਊਜ਼ੀਲੈਂਡ ਮੈਡਲ ਟੇਬਲ 'ਚ ਦੂਜੇ ਨੰਬਰ 'ਤੇ ਹੈ, ਜਿਸ ਨੇ ਹੁਣ ਤੱਕ 7 ਗੋਲਡ ਜਿੱਤੇ ਹਨ। ਮੇਜ਼ਬਾਨ ਇੰਗਲੈਂਡ ਇੱਥੇ ਤੀਜੇ ਨੰਬਰ 'ਤੇ ਹੈ। ਇੰਗਲੈਂਡ ਦੇ ਹਿੱਸੇ 5 ਸੋਨਾ ਆਇਆ ਹੈ। 72 ਦੇਸ਼ਾਂ 'ਚੋਂ ਹੁਣ ਤੱਕ ਕੁੱਲ 20 ਦੇਸ਼ਾਂ ਨੇ ਤਮਗੇ ਜਿੱਤੇ ਹਨ। ਟਾਪ 10 'ਚ ਕਿਹੜੇ ਦੇਸ਼ ਹਨ? ਇੱਥੇ ਦੇਖੋ..

ਨੰਬਰ

ਦੇਸ਼ ਸੋਨਾ ਚਾਂਦੀ ਕਾਂਸੀ ਕੁੱਲ
1 ਆਸਟ੍ਰੇਲੀਆ 13 8 11 32
2 ਨਿਊਜ਼ੀਲੈਂਡ 7 4 2 13
3 ਇੰਗਲੈਂਡ 5 12 4 21
4 ਕੈਨੇਡਾ 3 3 5 11
5 ਸਕਾਟਲੈਂਡ 2 4 6 12
6 ਮਲੇਸ਼ੀਆ 2 0 1 3
7 ਦੱਖਣੀ ਅਫਰੀਕਾ 2 0 0 2
8 ਭਾਰਤ 1 2 1 4
9 ਬਰਮੂਡਾ 1 0 0

1

10 ਨਾਈਜੀਰੀਆ 1 0 0

1