Tokyo Olympics 2021: ਟੋਕਿਓ ਓਲੰਪਿਕਸ 23 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਜਦੋਂਕਿ ਇਹ 8 ਅਗਸਤ ਨੂੰ ਖ਼ਤਮ ਹੋਣਗੇ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀਕਾਮ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਭਾਰਤ ਤੋਂ ਉਦਘਾਟਨ ਸਮਾਰੋਹ ਵਿੱਚ ਦੇਸ਼ ਦੇ ਝੰਡੇ ਨੂੰ ਲਹਿਰਾਉਣਗੇ।
ਸੋਮਵਾਰ ਨੂੰ ਆਈਓਏ ਨੇ ਮੈਰੀ ਕੌਮ ਅਤੇ ਮਨਪ੍ਰੀਤ ਸਿੰਘ ਦੇ ਭਾਰਤ ਵਲੋਂ ਝੰਡਾ ਧਾਰਕ ਹੋਣਗੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪਹਿਲਵਾਨ ਬਜਰੰਗ ਪੁਨੀਆ ਨੂੰ ਫਾਈਨਲ ਲਈ ਭਾਰਤੀ ਟੀਮ ਦਾ ਝੰਡਾ ਧਾਰਕ ਚੁਣਿਆ ਗਿਆ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਓਲੰਪਿਕ ਵਿਚ ਭਾਰਤ ਦੇ ਦੋ ਝੰਡੇ ਹੋਣਗੇ। ਇਸ ਐਲਾਨ ਤੋਂ ਬਾਅਦ ਮੈਰੀ ਕੌਮ ਨੇ ਕਿਹਾ, “ਮੇਰੇ ਲਈ ਇਹ ਇੱਕ ਵੱਡਾ ਪਲ ਹੋਵੇਗਾ, ਕਿਉਂਕਿ ਇਹ ਮੇਰਾ ਆਖਰੀ ਓਲੰਪਿਕ ਹੈ। ਇਹ ਮੇਰੇ ਲਈ ਭਾਵਨਾਤਮਕ ਪਲ ਹੋ ਸਕਦਾ ਹੈ।” ਉਸ ਨੇ ਅੱਗੇ ਕਿਹਾ,“ ਮੈਨੂੰ ਸੱਚਮੁੱਚ ਸਨਮਾਨ ਮਿਲਿਆ ਜੋ ਉਦਘਾਟਨ ਸਮਾਰੋਹ ਦੌਰਾਨ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਮੈਂ ਆਪਣੀ ਚੋਣ ਲਈ ਖੇਡ ਮੰਤਰਾਲੇ ਅਤੇ ਆਈਓਏ ਦਾ ਧੰਨਵਾਦ ਕਰਦੀ ਹਾਂ।"
ਸਟੇਡੀਅਮ ਵਿਚ 10,000 ਦਰਸ਼ਕ ਮੌਜੂਦ ਰਹਿਣਗੇ
ਟੋਕਿਓ ਓਲੰਪਿਕ ਦੀ ਸ਼ੁਰੂਆਤ ਨੂੰ ਹੁਣ ਲਗਪਗ ਇੱਕ ਮਹੀਨਾ ਬਾਕੀ ਹੈ। ਓਲੰਪਿਕ ਖੇਡਾਂ ਦਾ ਆਯੋਜਨ 23 ਜੁਲਾਈ ਤੋਂ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਬੰਧਕਾਂ ਨੇ ਖੇਡਾਂ ਦੌਰਾਨ ਦਰਸ਼ਕਾਂ ਦੀ ਮੌਜੂਦਗੀ ਸਬੰਧੀ ਇੱਕ ਵੱਡਾ ਐਲਾਨ ਕੀਤਾ। ਦਰਅਸਲ, ਜਾਪਾਨ ਦੇ ਪ੍ਰਬੰਧਕਾਂ ਨੇ ਆਉਣ ਵਾਲੇ ਟੋਕਿਓ ਓਲੰਪਿਕ ਖੇਡਾਂ ਦੌਰਾਨ ਸਟੇਡੀਅਮ ਦੀ ਸਮਰੱਥਾ ਦੇ 50 ਪ੍ਰਤੀਸ਼ਤ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਸਾਰੇ ਸਥਾਨਾਂ 'ਤੇ ਦਰਸ਼ਕਾਂ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ।
ਹਾਲਾਂਕਿ, ਪ੍ਰਬੰਧਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਥਾਂ 'ਤੇ ਵੱਧ ਤੋਂ ਵੱਧ 10,000 ਦਰਸ਼ਕਾਂ ਨੂੰ ਸਟੇਡੀਅਮ ਵਿੱਚ ਆਉਣ ਦੀ ਇਜਾਜਤ ਦਿੱਤੀ ਜਾਏਗੀ। ਪ੍ਰਬੰਧਕਾਂ ਦੇ ਬਿਆਨ ਮੁਤਾਬਕ , 'ਓਲੰਪਿਕ ਖੇਡਾਂ ਵਿਚ ਦਰਸ਼ਕਾਂ ਦੀ ਸੀਮਾ ਸਥਾਨ ਦੀ ਸਮਰੱਥਾ ਦਾ 50 ਪ੍ਰਤੀਸ਼ਤ ਹੋਵੇਗੀ, ਵੱਧ ਤੋਂ ਵੱਧ 10,000 ਲੋਕ ਇਸ ਨੂੰ ਦੇਖਣ ਲਈ ਸਟੇਡੀਅਮ ਜਾਣਗੇ।'
ਪਿਛਲੇ ਸਾਲ ਕੋਰੋਨਾ ਕਾਰਨ ਰੱਦ ਹੋਇਆ ਸੀ ਟੋਕਿਓ ਓਲੰਪਿਕ
ਦੱਸ ਦੇਈਏ ਕਿ ਟੋਕਿਓ ਓਲੰਪਿਕ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਸਾਲ ਵੀ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਕਾਰਨ ਓਲੰਪਿਕ ਖੇਡਾਂ ਦੇ ਆਯੋਜਨ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਪਰ ਇਸ ਤੋਂ ਬਾਅਦ 23 ਜੁਲਾਈ ਤੋਂ ਇਨ੍ਹਾਂ ਖੇਡਾਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904