PM on Manu Bhaker: ਭਾਰਤ ਨੇ ਪੈਰਿਸ ਓਲੰਪਿਕ 'ਚ ਪਹਿਲਾ ਤਮਗਾ ਜਿੱਤਿਆ ਹੈ। 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ  ਮਨੂ ਭਾਕਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਨੂੰ ਪਹਿਲਾ ਤਗ਼ਮਾ ਦਿਵਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੂ ਭਾਕਰ ਦੀ ਪ੍ਰਾਪਤੀ ਨੂੰ ਸ਼ਾਨਦਾਰ ਦੱਸਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਮਨੂ ਭਾਕਰ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।

Continues below advertisement


ਪੀਐਮ ਮੋਦੀ ਨੇ ਟਵੀਟ ਕਰਕੇ ਮਨੂ ਭਾਕਰ ਨੂੰ ਇਸ ਉਪਲਬਧੀ 'ਤੇ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ, "ਸ਼ਾਬਾਸ਼, ਮਨੂ ਭਾਕਰ, ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਤਗ਼ਮਾ ਜਿਤਾਉਣ ਲਈ। ਕਾਂਸੀ ਦਾ ਤਗ਼ਮਾ ਜਿੱਤਣ ਲਈ ਬਹੁਤ-ਬਹੁਤ ਵਧਾਈ। ਇਹ ਸਫਲਤਾ ਭਾਰਤ ਲਈ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਭਾਰਤ ਦੇ ਲਈ ਮਨੂ ਨਿਸ਼ਾਨੇਬਾਜ਼ੀ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਸ਼ੂਟਰ ਬਣ ਗਈ ਹੈ।" ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ।"



ਮਨੂ ਭਾਕਰ 0.1 ਅੰਕ ਨਾਲ ਚਾਂਦੀ ਦੇ ਤਮਗੇ ਤੋਂ ਖੁੰਝ ਗਈ


ਮਨੂ ਭਾਕਰ ਨੇ ਸ਼ਨੀਵਾਰ ਨੂੰ ਹੀ 10 ਮੀਟਰ ਏਅਰ ਪਿਸਟਲ ਮਹਿਲਾ ਵਰਗ 'ਚ ਕੁਆਲੀਫਾਈ ਕੀਤਾ ਸੀ। ਤਗਮਾ ਮੁਕਾਬਲਾ ਐਤਵਾਰ ਨੂੰ ਹੋਇਆ, ਜਿਸ 'ਚ ਮਨੂ ਭਾਕਰ ਸ਼ੁਰੂ ਤੋਂ ਹੀ ਟਾਪ-3 'ਚ ਸੀ। ਮਨੂ ਭਾਕਰ ਵੀ ਮੁਕਾਬਲੇ ਦੌਰਾਨ ਸਿਖਰ 'ਤੇ ਪਹੁੰਚ ਗਈ ਸੀ, ਪਰ ਆਖਰੀ ਦੌਰ 'ਚ ਪਹੁੰਚਣ ਤੱਕ ਉਹ ਕੋਰੀਆ ਦੇ ਦੋਵਾਂ ਨਿਸ਼ਾਨੇਬਾਜ਼ਾਂ ਤੋਂ ਪਛੜ ਕੇ ਤੀਜੇ ਸਥਾਨ 'ਤੇ ਰਹੀ। ਮਨੂ ਅੰਤ ਤੱਕ ਚਾਂਦੀ ਦੇ ਤਗਮੇ ਦੀ ਲੜਾਈ ਵਿੱਚ ਸੀ, ਹਾਲਾਂਕਿ ਉਹ ਚਾਂਦੀ ਦੇ ਤਗਮੇ ਦਾ ਟੀਚਾ 0.1 ਨਾਲ ਖੁੰਝ ਗਈ।


 






 


ਕਿਸਨੂੰ ਮਿਲਿਆ ਗੋਲਡ ਅਤੇ ਸਿਲਵਰ


ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਈਵੈਂਟ 'ਚ ਗੋਲਡ ਅਤੇ ਸਿਲਵਰ ਦੇ ਤਗਮੇ ਕੋਰੀਆ ਨੇ ਜਿੱਤੇ ਹਨ, ਜਿਸ 'ਚ ਕੋਰੀਆ ਦੀ ਓ ਯੇ ਜਿਨ ਨੇ ਸੋਨ ਤਗਮਾ ਅਤੇ ਕਿਮ ਯੇਜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਜਿਨ ਨੇ ਇਸ ਮੈਚ ਵਿੱਚ ਕੁੱਲ 243.2 ਅੰਕ ਬਣਾ ਕੇ ਓਲੰਪਿਕ ਰਿਕਾਰਡ ਬਣਾਇਆ।