ਨਵੀਂ ਦਿੱਲੀ: ਟੋਕਿਓ ਓਲੰਪਿਕ ਖੇਡਾਂ 2020 ਬਗੈਰ ਦਰਸ਼ਕਾਂ ਦੇ ਖੇਡੀ ਜਾਣਗੀਆਂ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ 8 ਜੁਲਾਈ ਨੂੰ ਇਹ ਫੈਸਲਾ ਲਿਆ। ਇਹ ਕਦਮ ਜਾਪਾਨ ਵਿੱਚ ਵਧ ਰਹੇ ਕੋਰੋਨਾ ਕੇਸਾਂ ਕਾਰਨ ਚੁੱਕਿਆ ਗਿਆ ਹੈ। ਜਪਾਨ ਦੇ ਓਲੰਪਿਕ ਮੰਤਰੀ ਤਮਯੋ ਮਾਰੂਕਾਵਾ ਨੇ ਕਿਹਾ ਕਿ ਟੋਕਿਓ ਖੇਡਾਂ ਦੌਰਾਨ ਦਰਸ਼ਕਾਂ ਨੂੰ ਇਜਾਜ਼ਤ ਨਾ ਦੇਣ ‘ਤੇ ਸਹਿਮਤੀ ਹੋ ਗਈ ਹੈ। ਜਾਪਾਨ ਦੀ ਸਰਕਾਰ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਜਾਪਾਨ ਓਲੰਪਿਕ ਕਮੇਟੀ ਨੇ ਇਹ ਫੈਸਲਾ ਲਿਆ ਹੈ।
ਦੱਸ ਦਈਏ ਕਿ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕੀਤੇ ਗਏ ਓਲੰਪਿਕਸ 23 ਜੁਲਾਈ ਤੋਂ 8 ਅਗਸਤ ਤੱਕ ਹੋਣੇ ਹਨ। ਇਸ ਦੌਰਾਨ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਦੋ ਹਫ਼ਤੇ ਪਹਿਲਾਂ ਜਾਪਾਨ ਕੋਰੋਨਾ ਵਾਇਰਸ ਕਾਰਨ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਟੋਕਿਓ ਵਿੱਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਦੋ ਹਫ਼ਤੇ ਪਹਿਲਾਂ 7 ਜੁਲਾਈ ਨੂੰ ਕੋਰੋਨਵਾਇਰਸ ਦੇ 920 ਏ ਮਾਮਲੇ ਸਾਹਮਣੇ ਆਏ ਸੀ। ਇਹ ਮਈ ਮਹੀਨੇ ਦੇ ਬਾਅਦ ਇੱਕ ਹੀ ਦਿਨ ਵਿੱਚ ਲੱਭੇ ਗਏ ਕੇਸਾਂ ਦਾ ਨਵਾਂ ਰਿਕਾਰਡ ਹੈ। ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਨੇ ਆਪਣੇ ਮੁੱਖ ਮੰਤਰੀਆਂ ਨਾਲ ਕੋਰੋਨਵਾਇਰਸ ਉਪਾਵਾਂ ਸਬੰਧੀ ਬੈਠਕ ਵੀ ਕੀਤੀ। ਸੁਗਾ ਨੇ ਕਿਹਾ ਕਿ ਉਹ ਟੋਕਿਓ ਵਿੱਚ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਆਪਣੇ ਪੱਖ ਤੋਂ ਹਰ ਸੰਭਵ ਕੋਸ਼ਿਸ਼ ਕਰੇਗਾ।
ਕੋਵਿਡ ਮਹਾਂਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਟੋਕਿਓ ਵਿੱਚ ਜਨਤਕ ਥਾਂਵਾਂ 'ਤੇ ਓਲੰਪਿਕ ਮਸ਼ਾਲ ਰਿਲੇਅ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਪਿਛਲੇ ਦਿਨਾਂ ਵਿਚ ਟੋਕਿਓ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋਇਆ ਹੈ। ਓਲੰਪਿਕ ਖੇਡਾਂ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਜਨਤਕ ਥਾਂਵਾਂ 'ਤੇ ਓਲੰਪਿਕ ਮਸ਼ਾਲ ਰਿਲੇਅ ਨੂੰ ਖਤਮ ਕਰਨ ਦਾ ਐਲਾਨ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904