ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਸ਼ਨੀਵਾਰ ਭਾਰਤ ਲਈ ਇੱਕ ਬਹੁਤ ਹੀ ਖਾਸ ਦਿਨ ਰਿਹਾ। ਇੱਥੇ ਭਾਰਤ ਦੇ ਮਨੀਸ਼ ਨਰਵਾਲ ਅਤੇ ਸਿੰਘਰਾਜ ਨੇ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਸ਼ੂਟਿੰਗ ਵਿੱਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗਿਆਂ 'ਤੇ ਕਬਜ਼ਾਕੀਤਾ ਹੈ।
ਇਨ੍ਹਾਂ ਦੋ ਖਿਡਾਰੀਆਂ ਤੋਂ ਇਲਾਵਾ ਪ੍ਰਮੋਦ ਭਗਤ ਅਤੇ ਸੁਹਾਸ ਯਥੀਰਾਜ ਨੇ ਫਾਈਨਲ ਵਿੱਚ ਥਾਂ ਬਣਾ ਕੇ ਬੈਡਮਿੰਟਨ ਵਿੱਚ ਇਤਿਹਾਸ ਰਚਿਆ ਹੈ। ਜਿੱਥੇ ਪ੍ਰਮੋਦ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਐਸਐਲ 3 ਕਲਾਸ ਦੇ ਸੈਮੀਫਾਈਨਲ ਵਿੱਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਨੂੰ 2-0 ਨਾਲ ਹਰਾਇਆ, ਉੱਥੇ ਸੁਹਾਸ ਨੇ ਐਸਐਲ 4 ਕਲਾਸ ਦੇ ਸੈਮੀਫਾਈਨਲ ਵਿੱਚ ਇੰਡੋਨੇਸ਼ੀਆ ਦੇ ਸੇਤੀਆਵਾਨ ਫਰੈਡੀ ਨੂੰ ਸਿੱਧੇ ਗੇਮਾਂ ਵਿੱਚ ਹਰਾਇਆ।
ਇਹ ਵੀ ਪੜ੍ਹੋ: Petrol Diesel Price Today 3 September: ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਜਾਣੋ ਦੇਸ਼ 'ਚ ਤੇਲ ਦੀਆਂ ਕੀਮਤਾਂ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904