ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਮਾਮਲੇ 'ਚ ਅਜੇ ਤੱਕ ਫੈਸਲਾ ਨਹੀਂ ਆਇਆ ਹੈ। ਵਿਨੇਸ਼ ਨੂੰ ਪੈਰਿਸ ਓਲੰਪਿਕ 2024 ਦੌਰਾਨ ਗੋਲਡ ਮੈਡਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਇਸ ਮਾਮਲੇ ਨੂੰ ਲੈ ਕੇ ਸੀਏਐਸ ਨੂੰ ਅਪੀਲ ਕੀਤੀ ਸੀ।


ਪਰ CAS ਨੇ ਅਜੇ ਤੱਕ ਫੈਸਲਾ ਨਹੀਂ ਕੀਤਾ ਹੈ। ਸੀਏਐਸ ਨੇ ਵਿਨੇਸ਼ ਨੂੰ ਤਿੰਨ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਇਸ ਤਰ੍ਹਾਂ ਇਸ ਸਮੇਂ ਗੇਂਦ ਵਿਨੇਸ਼ ਦੇ ਪਾਲੇ 'ਚ ਹੈ। ਵਿਨੇਸ਼ ਦੀ ਸਿਲਵਰ ਮੈਡਲ ਦੀ ਮੰਗ ਹੈ।


ਸੀਏਐਸ ਜੱਜ ਨੇ ਵਿਨੇਸ਼ ਨੂੰ ਤਿੰਨ ਸਵਾਲ ਪੁੱਛੇ ਹਨ। ਉਨ੍ਹਾਂ ਨੂੰ ਇਸ ਦਾ ਜਵਾਬ ਈਮੇਲ ਰਾਹੀਂ ਦੇਣਾ ਹੋਵੇਗਾ। ਸੀਐਸ ਦਾ ਵਿਨੇਸ਼ ਨੂੰ ਪਹਿਲਾ ਸਵਾਲ ਹੈ, "ਕੀ ਤੁਸੀਂ ਇਸ ਨਿਯਮ ਤੋਂ ਜਾਣੂ ਸੀ ਕਿ ਤੁਹਾਨੂੰ ਅਗਲੇ ਦਿਨ ਵੀ ਤੋਲਣਾ ਪੈਂਦਾ ਹੈ?" ਦੂਜਾ ਸਵਾਲ ਸਿਲਵਰ ਮੈਡਲ ਨਾਲ ਸਬੰਧਤ ਹੈ। ਵਿਨੇਸ਼ ਨੂੰ ਪੁੱਛਿਆ ਗਿਆ ਹੈ, "ਕੀ ਕਿਊਬਾ ਦੀ ਪਹਿਲਵਾਨ ਤੁਹਾਡੇ ਨਾਲ ਚਾਂਦੀ ਦਾ ਤਗਮਾ ਸਾਂਝਾ ਕਰੇਗੀ?" ਜਦੋਂ ਕਿ ਤੀਜਾ ਸਵਾਲ ਪੁੱਛਿਆ ਗਿਆ ਹੈ, "ਕੀ ਤੁਸੀਂ ਚਾਹੁੰਦੇ ਹੋ ਕਿ ਇਸ ਅਪੀਲ ਦਾ ਫੈਸਲਾ ਜਨਤਕ ਘੋਸ਼ਣਾ ਰਾਹੀਂ ਕੀਤਾ ਜਾਵੇ ਜਾਂ ਗੁਪਤ ਰੂਪ ਵਿੱਚ ਦੱਸਿਆ ਜਾਵੇ?" ਇਹ ਕਿਸ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ?



ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਰ ਗੋਲਡ ਮੈਡਲ ਮੈਚ ਤੋਂ ਪਹਿਲਾਂ ਉਸ ਦਾ ਵਜ਼ਨ 100 ਗ੍ਰਾਮ ਵੱਧ ਪਾਇਆ ਗਿਆ। ਇਸ ਕਾਰਨ ਵਿਨੇਸ਼ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਭਾਰ ਘਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਹੁਣ ਮਾਮਲਾ ਸੀ.ਏ.ਐਸ. ਦੇ ਕੋਲ ਹੈ। ਵਿਨੇਸ਼ ਦੇ ਨਾਲ-ਨਾਲ ਪ੍ਰਸ਼ੰਸਕ ਵੀ CAS ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ।


ਪੈਰਿਸ ਓਲੰਪਿਕ 2024 ਵਿੱਚ ਭਾਰਤ ਨੇ ਕੁੱਲ 6 ਤਗਮੇ ਜਿੱਤੇ ਹਨ। 5 ਕਾਂਸੀ ਅਤੇ 1 ਚਾਂਦੀ ਦੇ ਤਗਮੇ ਹਨ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਦੇਸ਼ ਨੂੰ ਨਿਸ਼ਾਨੇਬਾਜ਼ੀ ਵਿੱਚ ਤਿੰਨ ਤਗਮੇ ਮਿਲੇ ਹਨ। ਇਹ ਤਿੰਨੋਂ ਹੀ ਕਾਂਸੀ ਦੇ ਹਨ। ਕੁਸ਼ਤੀ ਵਿੱਚੋਂ ਵੀ ਇੱਕ ਤਮਗਾ ਆਇਆ ਹੈ। ਅਮਨ ਸਹਿਰਾਵਤ ਨੇ ਕਾਂਸੀ ਤਮਗਾ ਜਿੱਤਿਆ ਹੈ।