CAS decision on Vinesh Phogat Appeal: ਵਿਨੇਸ਼ ਫੋਗਾਟ, ਪੈਰਿਸ ਓਲੰਪਿਕ 2024 ਤੋਂ ਅਯੋਗ ਹੋਣ ਤੋਂ ਬਾਅਦ, CAS ਨੂੰ ਉਸ ਨੂੰ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਕੀਤੀ ਸੀ। ਦੱਸਿਆ ਗਿਆ ਹੈ ਕਿ ਸੀਏਐਸ ਓਲੰਪਿਕ ਖੇਡਾਂ ਦੇ ਖਤਮ ਹੋਣ ਤੋਂ ਪਹਿਲਾਂ ਆਪਣਾ ਫੈਸਲਾ ਦੇ ਸਕਦੀ ਹੈ। ਹਰੀਸ਼ ਸਾਲਵੇ ਇਹ ਕੇਸ ਵਿਨੇਸ਼ ਫੋਗਾਟ ਦੀ ਤਰਫੋਂ ਲੜ ਰਹੇ ਹਨ, ਜਿਨ੍ਹਾਂ ਨੂੰ ਹਾਈ-ਪ੍ਰੋਫਾਈਲ ਕੇਸ ਲੜਨ ਦਾ ਕਾਫੀ ਤਜ਼ਰਬਾ ਹੈ। ਹੁਣ ਇਹ ਸਾਹਮਣੇ ਆਇਆ ਹੈ ਕਿ ਸੁਣਵਾਈ 'ਚ ਵਿਨੇਸ਼ ਨੇ ਆਪਣੇ ਪੱਖ 'ਚ ਕਿਹੜੀਆਂ ਦਲੀਲਾਂ ਪੇਸ਼ ਕੀਤੀਆਂ ਹਨ।


ਵਿਨੇਸ਼ ਦੇ ਹੱਕ 'ਚ ਕੀ ਕਿਹਾ ਗਿਆ?
ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਦੀ ਤਰਫੋਂ ਸੁਣਵਾਈ ਦੌਰਾਨ ਕਈ ਮੁੱਦੇ ਉਠਾਏ ਹਨ। ਪਹਿਲਾ ਪੱਖ ਬਹੁਤ ਸਪੱਸ਼ਟ ਅਤੇ ਸਰਲ ਹੈ ਕਿ ਵਿਨੇਸ਼ ਨੇ ਕੋਈ ਧੋਖਾਧੜੀ ਨਹੀਂ ਕੀਤੀ ਹੈ, ਇਸ ਲਈ ਉਸ ਨੂੰ ਸਿਲਵਰ ਮੈਡਲ  ਦਿੱਤਾ ਜਾਣਾ ਚਾਹੀਦਾ ਹੈ। ਦੂਸਰਾ ਪੱਖ ਅੱਗੇ ਰੱਖਿਆ ਗਿਆ ਹੈ ਕਿ ਵਿਨੇਸ਼ ਫੋਗਾਟ ਦਾ ਭਾਰ ਵਧਣਾ ਸਰੀਰ ਦੀ ਇੱਕ ਕੁਦਰਤੀ ਰਿਕਵਰੀ ਪ੍ਰਕਿਰਿਆ ਸੀ, ਜਿਸ ਵਿੱਚ ਉਹ ਕੁਝ ਨਹੀਂ ਕਰ ਸਕਦੀ ਸੀ।



ਇਸ ਤੋਂ ਇਲਾਵਾ ਇਹ ਦਾਅਵਾ ਕੀਤਾ ਗਿਆ ਹੈ ਕਿ ਇੱਕ ਅਥਲੀਟ ਨੂੰ ਆਪਣੇ ਸਰੀਰ ਦੀ ਦੇਖਭਾਲ ਕਰਨ ਦਾ ਅਧਿਕਾਰ ਹੈ। ਚੌਥੀ ਅਤੇ ਆਖਰੀ ਦਲੀਲ ਇਹ ਦਿੱਤੀ ਗਈ ਹੈ ਕਿ ਪਹਿਲੇ ਦਿਨ ਵਿਨੇਸ਼ ਦਾ ਵਜ਼ਨ ਨਿਰਧਾਰਤ ਮਾਪਦੰਡਾਂ ਤੋਂ ਘੱਟ ਸੀ। ਇਸ ਦੌਰਾਨ ਪੌਸ਼ਟਿਕ ਚੀਜ਼ਾਂ ਦਾ ਸੇਵਨ ਕਰਨਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ।


ਇੱਕ ਘੰਟੇ ਤੱਕ ਚੱਲੀ ਬਹਿਸ!
ਰਿਪੋਰਟ ਮੁਤਾਬਕ ਮਾਮਲੇ ਦੀ ਸੁਣਵਾਈ ਸੰਭਵ ਤੌਰ 'ਤੇ ਅੱਗੇ ਨਹੀਂ ਵਧੇਗੀ ਅਤੇ ਛੇਤੀ ਹੀ ਫੈਸਲਾ ਸੁਣਾਇਆ ਜਾ ਸਕਦਾ ਹੈ। ਅੱਜ ਅਤੇ ਕੱਲ੍ਹ ਫੈਸਲਾ ਸੁਣਾਏ ਜਾਣ ਦੀ ਵੀ ਸੰਭਾਵਨਾ ਹੈ। ਸੂਤਰਾਂ ਦੀ ਮੰਨੀਏ ਤਾਂ ਵਿਨੇਸ਼ ਫੋਗਾਟ ਅਤੇ ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਯੂ.) ਦੇ ਦੋਵਾਂ ਧਿਰਾਂ ਵਿਚਾਲੇ ਕਰੀਬ ਇਕ ਘੰਟੇ ਤੱਕ ਬਹਿਸ ਚੱਲੀ।


ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਵਿਨੇਸ਼ ਫੋਗਾਟ ਦੇ ਮਾਮਲੇ ਨੂੰ ਸੀਏਐਸ ਵਿੱਚ ਲੈ ਜਾਣ ਦੇ ਵਿਰੋਧ ਵਿੱਚ ਨਜ਼ਰ ਆਏ ਸਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਿਊ.) ਦੇ ਨਿਯਮਾਂ ਤਹਿਤ ਹੋ ਰਿਹਾ ਹੈ। ਅਜਿਹੇ 'ਚ ਉਨ੍ਹਾਂ ਨੂੰ ਦੋ ਸਿਲਵਰ ਮੈਡਲਿਸਟ ਜੇਤੂ ਐਲਾਨੇ ਜਾਣ ਦੀ ਉਮੀਦ ਬਹੁਤ ਘੱਟ ਜਾਪਦੀ ਹੈ।