India vs Pakistan In Olympic: ਓਲੰਪਿਕ 2024 ਦੀ ਮੇਜ਼ਬਾਨੀ ਪੈਰਿਸ ਵੱਲੋਂ ਕੀਤੀ ਜਾਵੇਗੀ। ਪੈਰਿਸ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 26 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲਣਗੀਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ੰਸਕ ਓਲੰਪਿਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਓਲੰਪਿਕ 'ਚ ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਮੁਕਾਬਲੇ ਕਿੰਨਾ ਅੱਗੇ ਹੈ। ਆਓ ਜਾਣਦੇ ਹਾਂ ਕਿ ਦੋਵਾਂ ਦੇਸ਼ਾਂ ਨੇ ਓਲੰਪਿਕ 'ਚ ਹੁਣ ਤੱਕ ਕਿੰਨੇ ਤਗਮੇ ਜਿੱਤੇ ਹਨ।



ਕਿਸ ਦੇਸ਼ ਨੇ ਕਿੰਨੇ ਮੈਡਲ ਜਿੱਤੇ, ਕੌਣ ਅੱਗੇ?
ਭਾਰਤ: ਓਲੰਪਿਕ ਦੇ ਇਤਿਹਾਸ ਵਿੱਚ, ਭਾਰਤ ਨੇ ਹੁਣ ਤੱਕ ਕੁੱਲ 35 ਤਗਮੇ ਜਿੱਤੇ ਹਨ, ਜਿਸ ਵਿੱਚ 10 ਸੋਨੇ, 09 ਚਾਂਦੀ ਤੇ 16 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਨੇ ਪਹਿਲੀ ਵਾਰ 1900 ਵਿੱਚ ਓਲੰਪਿਕ ਵਿੱਚ ਹਿੱਸਾ ਲਿਆ ਸੀ। ਇਸ ਵਾਰ ਯਾਨੀ 2024 ਪੈਰਿਸ ਓਲੰਪਿਕ 'ਚ ਭਾਰਤ 26ਵੀਂ ਵਾਰ ਹਿੱਸਾ ਲਵੇਗਾ। ਪਿਛਲੀ ਵਾਰ ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੇ 124 ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਵਾਰ ਭਾਰਤ ਦੇ 111 ਖਿਡਾਰੀ ਹਿੱਸਾ ਲੈਣਗੇ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਖਿਡਾਰੀਆਂ ਦੀ ਗਿਣਤੀ ਘਟੀ ਹੈ।


ਪਾਕਿਸਤਾਨ: ਪਾਕਿਸਤਾਨ ਨੇ ਹੁਣ ਤੱਕ ਓਲੰਪਿਕ ਵਿੱਚ ਸਿਰਫ਼ 10 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਪਾਕਿਸਤਾਨ ਦੇ 10 ਵਿੱਚੋਂ 8 ਮੈਡਲ ਹਾਕੀ ਰਾਹੀਂ ਹੀ ਆਏ ਹਨ। ਦੱਸ ਦਈਏ ਕਿ ਪਾਕਿਸਤਾਨ 1948 ਤੋਂ ਓਲੰਪਿਕ ਵਿੱਚ ਹਿੱਸਾ ਲੈ ਰਿਹਾ ਹੈ। ਦੇਸ਼ ਨੂੰ ਪਹਿਲਾ ਤਮਗਾ 1956 ਵਿੱਚ ਮੈਲਬਰਨ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਮਿਲਿਆ ਸੀ। ਪਾਕਿਸਤਾਨ ਦਾ ਪਹਿਲਾ ਤਮਗਾ ਚਾਂਦੀ ਦਾ ਸੀ।



ਪਾਕਿਸਤਾਨ ਨੂੰ 29 ਸਾਲਾਂ ਤੋਂ ਤਮਗੇ ਦੀ ਉਡੀਕ 


ਪਾਕਿਸਤਾਨ ਨੇ ਆਖਰੀ ਵਾਰ 29 ਸਾਲ ਪਹਿਲਾਂ ਭਾਵ 1992 ਵਿੱਚ ਬਾਰਸੀਲੋਨਾ ਵਿੱਚ ਖੇਡੀ ਗਈ ਓਲੰਪਿਕ ਵਿੱਚ ਤਮਗਾ ਜਿੱਤਿਆ ਸੀ। 1992 ਦੀਆਂ ਓਲੰਪਿਕ ਖੇਡਾਂ ਵਿੱਚ ਪਾਕਿਸਤਾਨ ਦੀ ਹਾਕੀ ਟੀਮ ਤੀਜੇ ਸਥਾਨ ’ਤੇ ਰਹੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਕਿਸਤਾਨ ਨੂੰ ਇਸ ਵਾਰ 2024 ਦੇ ਪੈਰਿਸ ਓਲੰਪਿਕ 'ਚ ਮੈਡਲ ਮਿਲ ਸਕਦਾ ਹੈ ਜਾਂ ਨਹੀਂ।


2020 ਵਿੱਚ ਹੋਈਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਕੁੱਲ 7 ਤਗਮੇ ਜਿੱਤੇ, ਜਿਸ ਵਿੱਚ ਇੱਕ ਸੋਨ ਤਗ਼ਮਾ ਸ਼ਾਮਲ ਸੀ। ਸੋਨੇ ਤੋਂ ਇਲਾਵਾ 2 ਚਾਂਦੀ ਤੇ 4 ਕਾਂਸੀ ਦੇ ਤਮਗੇ ਸਨ। ਕਿਸੇ ਵੀ ਓਲੰਪਿਕ ਵਿੱਚ ਭਾਰਤ ਲਈ ਇਹ ਸਭ ਤੋਂ ਵੱਧ ਤਮਗੇ ਸਨ। ਇਸ ਪੱਖੋਂ ਭਾਰਤ ਓਲੰਪਿਕ ਖੇਡਾਂ ਵਿੱਚ ਪਾਕਿਸਤਾਨ ਤੋਂ ਕਾਫੀ ਅੱਗੇ ਹੈ।