ਦੁਬਈ: ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵਕੱਪ ਲਈ ਓਮਾਨ ਅਤੇ ਸਕੌਟਲੈਂਡ ਨੇ ਆਪਣੀ ਥਾਂ ਪੱਕੀ ਕਰ ਲਈ ਹੈ। ਟੀ-20 ਵਰਲਡ ਕੱਪ ਕਵਾਲੀਫਾਈਰ ਮੈਚ ‘ਚ ਓਮਾਨ ਨੇ ਬੁੱਧਵਾਰ ਨੂੰ ਹੌਂਗਕੌਂਗ ਨੂੰ ਹਰਾਇਆ ਅਤੇ ਸਕੌਟਲੈਂਡ ਨੇ ਯੂਏਈ ਨੂੰ ਮਾਤ ਦੇ ਅੰਤਮ 16 ‘ਚ ਥਾਂ ਬਣਾ ਲਈ ਹੈ। ਇਸ ਤੋਂ ਪਹਿਲਾਂ ਨਾਮੀਬਿਆ, ਨੀਦਰਲੈਂਡ, ਪਾਪੁਆ ਨਿਊ ਗਿੰਨੀ ਅਤੇ ਆੲਰਿਲੈਂਡ ਪਹਿਲਾਂ ਹੀ ਟੀ-20 ਵਰਲਡ ਕੱਪ ਲਈ ਕੁਆਲੀਫਾਈ ਕਰ ਚੁੱਕਿਆਂ ਹਨ।



ਓਮਾਨ ਖਿਲਾਫ ਮੇਚ ‘ਚ ਹੌਂਗਕੌਂਗ ਸਾਹਮਣੇ 135 ਦੌੜਾਂ ਦਾ ਟੀਚਾ ਰੱਖੀਆ ਸੀ। ਜਿਸ ਦੇ ਮੁਕਾਬਲੇ ਬੈਟਿੰਗ ਕਰਨ ਉਤਰੀ ਟੀਮ ਸ਼ੁਰੂਅਤਾ ‘ਚ ਖ਼ਰਾਬ ਰਹੀ ਅਤੇ 18 ਦੌੜਾਂ ‘ਤੇ 5 ਬੱਲੇਬਾਜ਼ ਆਉਟ ਹੋ ਗਏ।ਜਿਸ ਤੋਂ ਬਾਅਦ ਸਕੌਟ ਮੈਕੇਚਨੀ ਨੇ 46 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ। ਹੌੰਗਕੌਂਗ ਦੀ ਟੀਮ 20 ਓਵਰਾਂ ‘ਚ ਸਿਰਫ 122 ਦੌੜਾਂ ਹੀ ਬਣਾ ਸਕੀ।



ਉਧਰ ਸਕੌਟਲੈਂਡ ਅਤੇ ਯੁਰੇਈ ਦੇ ਮੈਚ ‘ਚ ਸਕੌਟਲੈਂਡ ਨੇ 20 ਓਵਰਾਂ ‘ਚ 198 ਦੌੜਾਂ ਬਣਾਇਆਂ ਅਤੇ ਯੁਏਈ 18.3 ਓਵਰਾਂ ‘ਚ 108 ਦੌੜਾਂ ‘ਤੇ ਆਲ-ਆਉਟ ਹੋ ਗਈ।



ਸਾਲ 2020 ‘ਚ ਟੀ-20 ਵਰਲਡ ਕੱਪ ਦਾ ਪ੍ਰਬੰਧ ਆਸਟ੍ਰੇਲਿਆ ‘ਚ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ 18 ਅਕਤੂਬਰ ਤੋਂ ਅਤੇ ਇਸ ਦਾ ਫਾਈਨਲ 15 ਨਵੰਬਰ ਨੂੰ ਹੋਵੇਗਾ। ਇਸ ਵਾਰ ਪਾਪੁਆ ਨਿਊ ਗਿੰਨੀ ਅਤੇ ਨਾਮੀਬਿਆ ਪਹਿਲੀ ਵਾਰ ਹਿੱਸਾ ਲੈਣ ਵਾਲਿਆਂ ਟੀਮਾਂ ਹਨ।