✕
  • ਹੋਮ

ਪਾਕਿ ਕ੍ਰਿਕਟ ਫੈਨਸ ਨੇ ਟੱਪੀਆਂ ਹੱਦਾਂ !

ਏਬੀਪੀ ਸਾਂਝਾ   |  26 Aug 2016 06:27 PM (IST)
ਪਾਕਿ ਕ੍ਰਿਕਟ ਫੈਨਸ ਨੇ ਟੱਪੀਆਂ ਹੱਦਾਂ !

ਟੀਮ ਇੰਡੀਆ ਨੇ ਧਮਾਕੇਦਾਰ ਅੰਦਾਜ਼ 'ਚ ਵੈਸਟ ਇੰਡੀਜ਼ ਦੀ ਟੀਮ ਖਿਲਾਫ 4 ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਬਾਜ਼ੀ ਮਾਰੀ। ਭਾਰਤ ਨੇ ਸੀਰੀਜ਼ ਦਾ ਜਿੱਤ ਲਈ ਪਰ ਪਾਕਿਸਤਾਨੀ ਫੈਨਸ ਨੂੰ ਫਿਰ ਵੀ ਭਾਰਤ ਦੇ ਸਟਾਰ ਕਪਤਾਨ ਵਿਰਾਟ ਕੋਹਲੀ ਦੀ ਖਿੱਲੀ ਉਡਾਉਣ ਦਾ ਮੌਕਾ ਮਿਲ ਗਿਆ।

1

ਇਸਤੋਂ ਅਲਾਵਾ ਇੱਕ ਤਸਵੀਰ 'ਚ ਮਿਸਬਾਹ ਉਲ ਹੱਕ ਰਾਜਾ ਦੀ ਤਰ੍ਹਾ ਬੈਠੇ ਹਨ ਅਤੇ ਵਿਰਾਟ ਪਿੱਛੇ ਉਨ੍ਹਾਂ ਦੇ ਸਿਪਾਹੀ ਵਾਂਗ ਬੈਠੇ ਨਜਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕ੍ਰਿਕਟ ਫੈਨਸ ਨੇ ਵੀ ਟਵੀਟ ਕਰਕੇ ਇਸਦੀ ਖੂਬ ਨਿੰਦਾ ਕੀਤੀ ਹੈ। ਇੱਕ ਫੈਨ ਨੇ ਤਾਂ ਪਾਕਿ ਕ੍ਰਿਕਟ ਫੈਨਸ ਨੂੰ ਭਿਖਾਰੀ ਤਕ ਕਹਿ ਦਿੱਤਾ। ਅਜਿਹਾ ਮਾਮਲਾ ਬੀਤੇ ਸਾਲ ਵੀ ਸਾਹਮਣੇ ਆਇਆ ਸੀ ਜਦ ਬੰਗਲਾਦੇਸ਼ੀ ਕ੍ਰਿਕਟ ਫੈਨਸ ਨੇ ਧੋਨੀ ਦੀ ਸਿਰ ਕੱਟੀ ਹੋਈ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।

2

3

ਪਾਕਿਸਤਾਨ ਦੇ ਰੈਂਕਿੰਗ 'ਚ ਟਾਪ 'ਤੇ ਪਹੁੰਚਣ 'ਤੇ ਪਾਕਿ ਫੈਨਸ ਨੇ ਆਪਣੀ ਟੀਮ ਨੂੰ ਵਧਾਈ ਦਿੰਦੇ ਹੋਏ ਵਿਰਾਟ ਕੋਹਲੀ ਦੀਆਂ ਤਸਵੀਰਾਂ ਨਾਲ ਛੇੜਖਾਨੀ ਕਰ ਭਾਰਤੀ ਕ੍ਰਿਕਟ ਟੀਮ ਦਾ ਮਜ਼ਾਕ ਬਣਾਇਆ। ਪਾਕਿ ਫੈਨਸ ਨੇ ਕਈ ਤਸਵੀਰਾਂ ਟਵੀਟ ਕੀਤੀਆਂ ਅਤੇ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਖੂਬ ਵਾਇਰਲ ਹੋਈਆਂ। ਇਨ੍ਹਾਂ ਚੋਂ ਇੱਕ ਤਸਵੀਰ 'ਚ ਮਿਸਬਾਹ ਉਲ ਹੱਕ ਭਲਵਾਨ ਵਿਖਾਏ ਗਏ ਹਨ ਅਤੇ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਹੈ।

4

ਮੀਂਹ ਦੀ ਭੇਂਟ ਚੜੇ ਚੌਥੇ ਟੈਸਟ ਤੋਂ ਬਾਅਦ ਭਾਰਤ ਨੇ ਸੀਰੀਜ਼ ਜਿੱਤਣ ਦੇ ਬਾਵਜੂਦ ਟੈਸਟ ਰੈਂਕਿੰਗ 'ਚ ਪਹਿਲਾ ਸਥਾਨ 'ਚ ਗਵਾ ਦਿੱਤਾ। ਖਾਸ ਗੱਲ ਇਹ ਸੀ ਕਿ ਭਾਰਤ ਦੀ ਜਗ੍ਹਾ 'ਤੇ ਪਾਕਿਸਤਾਨ ਕ੍ਰਿਕਟ ਟੀਮ ਟੈਸਟ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਗਈ। ਪਰ ਟੈਸਟ ਇਤਿਹਾਸ 'ਚ ਪਹਿਲੀ ਵਾਰ ਰੈਂਕਿੰਗ 'ਚ ਚੋਟੀ 'ਤੇ ਪਹੁੰਚੀ ਪਾਕਿਸਤਾਨੀ ਕ੍ਰਿਕਟ ਟੀਮ ਦੇ ਫੈਨਸ ਨੇ ਅਜਿਹੀ ਹਰਕਤ ਕੀਤੀ ਕਿ ਸਭ ਹੈਰਾਨ ਹੋ ਗਏ।

5

ਟੀਮ ਇੰਡੀਆ ਨੇ ਧਮਾਕੇਦਾਰ ਅੰਦਾਜ਼ 'ਚ ਵੈਸਟ ਇੰਡੀਜ਼ ਦੀ ਟੀਮ ਖਿਲਾਫ 4 ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਬਾਜ਼ੀ ਮਾਰੀ। ਭਾਰਤ ਨੇ ਸੀਰੀਜ਼ ਦਾ ਜਿੱਤ ਲਈ ਪਰ ਪਾਕਿਸਤਾਨੀ ਫੈਨਸ ਨੂੰ ਫਿਰ ਵੀ ਭਾਰਤ ਦੇ ਸਟਾਰ ਕਪਤਾਨ ਵਿਰਾਟ ਕੋਹਲੀ ਦੀ ਖਿੱਲੀ ਉਡਾਉਣ ਦਾ ਮੌਕਾ ਮਿਲ ਗਿਆ।

  • ਹੋਮ
  • ਖੇਡਾਂ
  • ਪਾਕਿ ਕ੍ਰਿਕਟ ਫੈਨਸ ਨੇ ਟੱਪੀਆਂ ਹੱਦਾਂ !
About us | Advertisement| Privacy policy
© Copyright@2026.ABP Network Private Limited. All rights reserved.