✕
  • ਹੋਮ

ਵੀਰੂ ਦੇ ਸ਼ਬਦਾਂ ਦਾ ਮਜ਼ੇਦਾਰ ਦਾਅ !

ਏਬੀਪੀ ਸਾਂਝਾ   |  26 Aug 2016 03:51 PM (IST)
1

ਸਾਕਸ਼ੀ ਦੇ ਟਵੀਟ ਦੇ ਜਵਾਬ 'ਚ ਵੀਰੂ ਵੀ ਕਿਥੇ ਚੁੱਪ ਰਹਿਣ ਵਾਲੇ ਸੀ। ਵੀਰੇਂਦਰ ਸਹਿਵਾਗ ਨੇ ਸਾਕਸ਼ੀ ਨੂੰ ਕਿਹਾ ਕਿ ਜਰੂਰ ਉਹ ਸਮਾਂ ਕੱਡ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਪਰ ਨਾਲ ਹੀ ਵੀਰੂ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਓਹ ਉਮੀਦ ਕਰਦੇ ਹਨ ਕਿ ਸਾਕਸ਼ੀ ਉਨ੍ਹਾਂ ਨਾਲ ਕੁਸ਼ਤੀ ਕਰਨਾ ਸ਼ੁਰੂ ਨਹੀਂ ਕਰ ਦਵੇਗੀ।

2

ਪਰ ਇਸ ਸਭ ਵਿਚਾਲੇ ਸਾਕਸ਼ੀ ਨੇ ਆਪਣੇ ਫੇਵਰਿਟ ਕ੍ਰਿਕਟਰ ਨੂੰ ਟਵੀਟ ਕਰਕੇ ਮਿਲਣ ਦਾ ਸਮਾਂ ਮੰਗਿਆ। ਸਾਕਸ਼ੀ ਦਾ ਫੇਵਰਿਟ ਕ੍ਰਿਕਟਰ ਹੈ ਭਾਰਤ ਦਾ ਸਾਬਕਾ ਵਿਸਫੋਟਕ ਓਪਨਰ ਵੀਰੇਂਦਰ ਸਹਿਵਾਗ। ਸਾਕਸ਼ੀ ਨੇ ਟਵੀਟ ਕਰਕੇ ਵੀਰੂ ਨੂੰ ਮਿਲਣ ਬਾਰੇ ਪੁੱਛਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਮਾਂ ਦੱਸਿਆ ਜਾਵੇ ਜਦ ਵੀਰੂ ਕੋਲ ਮਿਲਣ ਦਾ ਸਮਾਂ ਹੈ।

3

ਰੀਓ ਓਲੰਪਿਕਸ 'ਚ ਭਾਰਤ ਲਈ ਕਮਾਲ ਕਰਨ ਵਾਲੀ ਸਾਕਸ਼ੀ ਮਲਿਕ ਦਾ ਦੇਸ਼ 'ਚ ਨਿੱਘਾ ਸਵਾਗਤ ਹੋ ਰਿਹਾ ਹੈ। ਹਰਿਆਣਾ ਸਰਕਾਰ ਨੇ ਦੇਸ਼ ਲਈ ਰੈਸਲਿੰਗ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੂੰ 2.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਸਾਕਸ਼ੀ ਮਲਿਕ ਨੂੰ ਇਨਾਮੀ ਦੇ ਨਾਲ-ਨਾਲ ਹਰ ਨਪਾਸਿਓਂ ਪਿਆਰ ਵੀ ਖੂਬ ਮਿਲ ਰਿਹਾ ਹੈ। ਹਰ ਕੋਈ ਦੇਸ਼ ਦੀ ਬੇਟੀ ਨੂੰ ਵਧਾਈ ਦੇਣਾ ਚਾਹੁੰਦਾ ਹੈ।

4

5

ਸਾਕਸ਼ੀ ਮਲਿਕ ਦਾ ਟਵੀਟ @virendersehwag Good morning sir , I want to meet u , please tell me time, when u feel convenient,today or tomorrow, Sakshi malik — Sakshi Malik (@SakshiMalik) August 25, 2016

6

7

ਵੀਰੇਂਦਰ ਸਹਿਵਾਗ ਦਾ ਟਵੀਟ Virender Sehwag ✔@virendersehwag Sure ,will let you know the time. Hope you won't start wrestling with me, Sakshi ☺ https://twitter.com/SakshiMalik/status/768688770816192513 … 3:44 PM - 25 Aug 2016

8

ਹਰਿਆਣਾ ਸਰਕਾਰ ਪਹਿਲਾਂ ਹੀ ਸਾਕਸ਼ੀ ਮਲਿਕ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਰਾਮ ਦਾ ਬ੍ਰੈਂਡ ਅੰਬੈਸਡਰ ਬਣਾ ਚੁੱਕੀ ਹੈ। ਅਤੇ ਵੀਰੂ ਦੇ ਟਵੀਟ ਤੋਂ ਇਹੀ ਲਗਦਾ ਹੈ ਕਿ ਦੇਸ਼ ਦਾ ਨਾਮ ਚਮਕਾਉਣ ਵਾਲੀ ਸਾਕਸ਼ੀ ਨੂੰ ਮਿਲਣ ਲਈ ਖਿਡਾਰੀ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

9

10

  • ਹੋਮ
  • ਖੇਡਾਂ
  • ਵੀਰੂ ਦੇ ਸ਼ਬਦਾਂ ਦਾ ਮਜ਼ੇਦਾਰ ਦਾਅ !
About us | Advertisement| Privacy policy
© Copyright@2026.ABP Network Private Limited. All rights reserved.