ਪਾਕਿਸਤਾਨ ਦੀ ਸਲਾਮੀ ਜੋੜੀ ਨੇ ਇੰਗਲੈਂਡ ਨੂੰ ਦਰੜਿਆ
9ਵੇਂ ਓਵਰ ਦੀ ਆਖਰੀ ਗੇਂਦ 'ਤੇ ਹੇਲਸ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੀ ਟੀਮ ਦਾ ਰਨ ਰੇਟ ਵੀ ਘਟ ਗਿਆ ਅਤੇ ਵਿਕਟ ਵੀ ਡਿਗਦੇ ਰਹੇ। ਇੰਗਲੈਂਡ ਦੀ ਟੀਮ ਨਿਰਧਾਰਿਤ 20 ਓਵਰਾਂ 'ਚ 7 ਵਿਕਟ ਗਵਾ ਕੇ 135 ਰਨ ਹੀ ਬਣਾ ਸਕੀ। ਪਾਕਿਸਤਾਨ ਲਈ ਵਹਾਬ ਰਿਆਜ਼ ਨੇ 3 ਅਤੇ ਇਮਾਦ ਵਸੀਮ ਅਤੇ ਹਾਸਨ ਅਲੀ ਨੇ 2-2 ਵਿਕਟ ਝਟਕੇ।
ਪਾਕਿਸਤਾਨ ਦੀ ਸਲਾਮੀ ਜੋੜੀ ਹਿਟ
ਪਾਕਿਸਤਾਨੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਦਾ ਅੰਤ ਧਮਾਕੇਦਾਰ ਅੰਦਾਜ਼ 'ਚ ਕੀਤਾ ਹੈ। ਪਾਕਿਸਤਾਨ ਨੇ ਇੰਗਲੈਂਡ ਨੂੰ ਇਕਲੌਤੇ ਟੀ-20 ਮੈਚ 'ਚ 9 ਵਿਕਟਾਂ ਨਾਲ ਮਾਤ ਦਿੱਤੀ।
ਪਾਕਿਸਤਾਨ ਨੂੰ ਖਾਲਿਦ ਲਤੀਫ ਅਤੇ ਸ਼ਰਜੀਲ ਖਾਨ ਦੀ ਸਲਾਮੀ ਜੋੜੀ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 11.1 ਓਵਰਾਂ 'ਚ 107 ਰਨ ਦੀ ਪਾਰਟਨਰਸ਼ਿਪ ਕੀਤੀ। ਸ਼ਰਜੀਲ ਖਾਨ ਨੇ 7 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 36 ਗੇਂਦਾਂ 'ਤੇ 59 ਰਨ ਦੀ ਪਾਰੀ ਖੇਡੀ। ਖਾਲਿਦ ਲਤੀਫ 8 ਚੌਕੇ ਅਤੇ 2 ਛੱਕੇ ਲਗਾਉਂਦੇ ਹੋਏ 42 ਗੇਂਦਾਂ 'ਤੇ 59 ਰਨ ਬਣਾ ਕੇ ਨਾਬਾਦ ਰਹੇ। ਦੋਨੇ ਸਲਾਮੀ ਬੱਲੇਬਾਜਾਂ ਦੇ ਅਰਧ-ਸੈਂਕੜੇਆਂ ਦੀ ਮਦਦ ਨਾਲ ਪਾਕਿਸਤਾਨ ਨੇ ਆਸਾਨੀ ਨਾਲ ਮੈਚ ਆਪਣੇ ਨਾਮ ਕਰ ਲਿਆ।
ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦੇ ਇਸ ਫੈਸਲੇ ਨੂੰ ਹੇਲਸ ਅਤੇ ਰੌਏ ਦੀ ਜੋੜੀ ਨੇ ਸਹੀ ਸਾਬਿਤ ਕੀਤਾ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 6.4 ਓਵਰਾਂ 'ਚ 56 ਰਨ ਦੀ ਪਾਰਟਨਰਸ਼ਿਪ ਕੀਤੀ।
ਪਾਕਿਸਤਾਨ ਨੇ ਟੈਸਟ ਮੈਚਾਂ 'ਚ ਦਮਦਾਰ ਖੇਡ ਵਿਖਾਇਆ ਪਰ ਵਨਡੇ 'ਚ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪਰ ਟੀ-20 ਮੈਚ ਜਿੱਤ ਕੇ ਪਾਕਿਸਤਾਨ ਨੇ ਇੰਗਲੈਂਡ ਖਿਲਾਫ ਸੀਰੀਜ਼ ਦਾ ਅੰਤ ਪਾਜੀਟਿਵ ਅੰਦਾਜ਼ 'ਚ ਕੀਤਾ।
ਇੰਗਲੈਂਡ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ
ਇੰਗਲੈਂਡ ਨੂੰ ਸ਼ੁਰੂਆਤ ਤਾਂ ਦਮਦਾਰ ਮਿਲੀ ਪਰ ਜਲਦੀ ਹੀ ਇੰਗਲੈਂਡ ਦੀ ਟੀਮ ਇੱਕ ਤੋਂ ਬਾਅਦ ਇੱਕ ਵਿਕਟ ਗਵਾਉਣ ਲੱਗੀ।